The Khalas Tv Blog Punjab SGPC ਮੀਤ ਪ੍ਰਧਾਨ ਦੇ ਵੱਡੇ ਖੁਲਾਸੇ, ਸੰਗਤ ਨਾਲ ਲਿਆਂਦੇ ਸੈਂਕੜੇ ਕਾਮੇ, ਬਦਨਾਮ ਸਿੱਖਾਂ ਨੂੰ ਕੀਤਾ ਜਾ ਰਿਹਾ
Punjab

SGPC ਮੀਤ ਪ੍ਰਧਾਨ ਦੇ ਵੱਡੇ ਖੁਲਾਸੇ, ਸੰਗਤ ਨਾਲ ਲਿਆਂਦੇ ਸੈਂਕੜੇ ਕਾਮੇ, ਬਦਨਾਮ ਸਿੱਖਾਂ ਨੂੰ ਕੀਤਾ ਜਾ ਰਿਹਾ

ਨਵਾਂ ਸ਼ਹਿਰ :- ਪੰਜਾਬ ‘ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ਿਟਿਵ ਮਾਮਲਿਆਂ ‘ਚ ਵੱਖ-ਵੱਖ ਜ਼ਿਲ੍ਹਿਆਂ ‘ਚ ਨਾਂਦੇੜ ਤੋਂ ਪਰਤੇ ਸ਼ਰਧਾਲੂ ਸ਼ਾਮਲ ਹਨ। ਇਸ ‘ਤੇ ਐਸਜੀਪੀਸੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਪੂਰੇ ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਚ ਹਜ਼ੂਰ ਸਾਹਿਬ ਦੀ ਸੰਗਤ ਦਾ ਲਗਾਤਾਰ ਨਾਂ ਸਾਹਮਣੇ ਆਉਣ ਨਾਲ ਸਿੱਖਾਂ ਦੀ ਬਦਨਾਮੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਦੀ ਸੰਗਤ ਦੇ ਨਾਲ ਉਥੋਂ ਤੇਲੰਗਾਨਾ ਤੇ ਮਹਾਰਾਸ਼ਟਰ ਵਿੱਚ ਕੰਮ ਕਰਨ ਵਾਲੇ ਲੋਕ ਵੀ ਇਨ੍ਹਾਂ ਬੱਸਾਂ ਵਿੱਚ ਹੀ ਆਏ ਹਨ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪ੍ਰਸਾਸ਼ਨ ਵੱਲੋਂ ਉਨ੍ਹਾਂ ਨੂੰ ਵੀ ਸ਼ਰਧਾਲੂਆਂ ਨਾਲ ਹੀ ਜੋੜਿਆ ਜਾ ਰਿਹਾ ਹੈ। ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਸਰਕਾਰ ਦੀ ਚਾਲ ਹੈ।

ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਜ਼ਿਲ੍ਹੇ ‘ਚ ਹਜ਼ੂਰ ਸਾਹਿਬ ਤੋਂ ਆਈ ਸੰਗਤ ਦੇ ਨਾਲ ਸਾਡੇ ਇਲਾਕੇ ਦੇ ਉਹ ਵਿਅਕਤੀ ਵੀ ਆਏ ਹਨ ਜਿਹੜੇ ਉਥੇ ਕੌਟਨ ਇੰਡਸਟਰੀ ਵਿੱਚ ਕੰਮ ਕਰਦੇ ਸਨ। ਬਹਿਰਾਮ ਵਿੱਚ ਆਈਸੋਲੇਟ ਕੀਤੇ 39 ਵਿਅਕਤੀਆਂ ਵਿੱਚੋਂ 25 ਵਿਅਕਤੀ ਕੌਟਨ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹੀ ਹਨ ਤੇ ਇਸੇ ਤਰ੍ਹਾਂ ਰੈਲਮਾਜਰਾ ਵਿੱਚ ਆਈਸੋਲੇਟ ਕੀਤੇ ਵਿਅਕਤੀਆਂ ‘ਚ ਵੀ ਇਹ ਲੋਕ ਮੌਜੂਦ ਹਨ। ਇਨ੍ਹਾਂ ਨੂੰ ਉਥੋਂ ਬਿਨਾਂ ਟੈਸਟ ਕੀਤੇ ਹੀ ਪ੍ਰਸ਼ਾਸਨ ਵੱਲੋਂ ਇੱਥੇ ਲਿਆਂਦਾ ਗਿਆ।

ਉਨ੍ਹਾਂ ਦਾ ਕਹਿਣਾ ਕਿ ਇਨ੍ਹਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਸ਼ਰਧਾਲੂ ਹੀ ਕਿਹਾ ਜਾ ਰਿਹਾ ਹੈ ਇਹ ਬਹੁਤ ਵੱਡੀ ਸਾਜਸ਼ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਤਾਂ ਹਮੇਸ਼ਾ ਲੋਕਾਂ ਦੀ ਮਦਦ ਹੀ ਕੀਤੀ ਹੈ, ਸਰਕਾਰ ਨੂੰ ਇਹਨਾਂ ਅੰਕੜਿਆਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦਾ ਨਾਂ ਵਰਤ ਕੇ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾ ਸਕੇ।

Exit mobile version