The Khalas Tv Blog Punjab ਗੁਰੂ ਘਰਾਂ ‘ਚ ਹਵਾਈ ਜਵਾਜ ਵਾਲੇ ਖਿਡੌਣਿਆਂ ਚੜਾਉਣ ‘ਤੇ SGPC ਦਾ ਵੱਡਾ ਨਿਰਦੇਸ਼ !
Punjab

ਗੁਰੂ ਘਰਾਂ ‘ਚ ਹਵਾਈ ਜਵਾਜ ਵਾਲੇ ਖਿਡੌਣਿਆਂ ਚੜਾਉਣ ‘ਤੇ SGPC ਦਾ ਵੱਡਾ ਨਿਰਦੇਸ਼ !

ਅੰਮ੍ਰਿਤਸਰ : ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਜਨੂਨ ਕਿਸੇ ਤੋਂ ਲੁਕਿਆ ਨਹੀਂ ਹੈ,ਇਸ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾਂਦੇ ਹਨ । ਗੁਰੂ ਘਰਾਂ ਵਿੱਚ ਪਾਸਪੋਰਟ ਲਿਜਾ ਕੇ ਮੱਥੇ ਟੇਕ ਦੇ ਹਨ ਜਾਂ ਫਿਰ ਗੁਰਦੁਆਰੇ ਵਿੱਚ ਖਿਡੌਣਿਆਂ ਦੇ ਹਵਾਈ ਜਹਾਜ਼ ਲੈ ਕੇ ਜਾਂਦੇ ਹਨ । ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿਰਦੇਸ਼ ‘ਤੇ SGPC ਨੇ ਵੱਡਾ ਫ਼ੈਸਲਾ ਲੈਂਦੇ ਹੋਏ ਗੁਰੂ ਘਰਾਂ ਵਿੱਚ ਖਿਡੌਣੇ ਵਾਲੇ ਪਲੈਨ ਚੜ੍ਹਾਉਣ ‘ਤੇ ਪਾਬੰਦੀ ਲੱਗਾ ਦਿੱਤੀ ਹੈ । ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਵਿੱਚ ਖਿਡੌਣੇ ਵਾਲੇ ਜਹਾਜ਼ ਚੜ੍ਹਾਉਣ ‘ਤੇ ਰੋਕ ਲੱਗਾ ਦਿੱਤੀ ਗਈ ਹੈ ਅਤੇ ਸੇਵਾਦਾਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ।

ਜਾਣਕਾਰੀ ਦੇ ਮੁਤਾਬਿਕ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ । ਇਸ ਦੌਰਾਨ ਦੇਸ਼ ਵਿੱਚ ਪੈਦਾ ਹੋਏ ਫ਼ਿਰਕੂ ਦੰਗਿਆਂ ਬਾਰੇ ਚਰਚਾ ਹੋਈ । ਇਸ ਦੇ ਨਾਲ ਵਿਦੇਸ਼ ਜਾ ਰਹੇ ਪੰਜਾਬੀਆਂ ਨੌਜਵਾਨਾਂ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ । ਇਸ ਤੋਂ ਇਲਾਵਾ ਗੁਰਦੁਆਰਿਆਂ ਵਿੱਚ ਵਿਦੇਸ਼ ਜਾਣ ਲਈ ਵੀਜ਼ਾ ਹਾਸਲ ਕਰਨ ਲਈ ਖਿਡੌਣੇ ਵਾਲੇ ਜਹਾਜ਼ ਚੜ੍ਹਾਉਣ ‘ਤੇ ਵੀ ਵਿਚਾਰ ਕੀਤਾ ਗਿਆ।

ਸ੍ਰੀ ਦਰਬਾਰ ਸਾਹਿਬ ਵੀ ਚੜ੍ਹਦੇ ਹਨ ਜਹਾਜ਼ ਵਾਲੇ ਖਿਡੌਣੇ

ਜਲੰਧਰ ਦੇ ਇੱਕ ਗੁਰਦੁਆਰੇ ਵਿੱਚ ਵਿਦੇਸ਼ ਜਾਣ ਦੇ ਲਈ ਲੋਕ ਖਿਡੌਣੇ ਵਾਲੇ ਜਹਾਜ਼ ਚੜ੍ਹਾਉਂਦੇ ਹਨ । ਇਹ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਸੀ ਕਿ ਗੁਰੂ ਘਰ ਨੂੰ ਹੀ ਲੋਕ ਹਵਾਈ ਜਹਾਜ਼ ਵਾਲਾ ਗੁਰਦੁਆਰਾ ਕਹਿਣ ਲੱਗੇ ਸਨ। ਇਹ ਚੀਜ਼ ਹੁਣ ਸ੍ਰੀ ਦਰਬਾਰ ਸਾਹਿਬ ਵੀ ਸ਼ੁਰੂ ਹੋ ਗਈ ਸੀ । ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਸੀ ।

ਸੇਵਾਦਾਰਾਂ ਨੂੰ ਹਵਾਈ ਜਹਾਜ਼ ਦੇ ਖਿਡੌਣੇ ਚੜ੍ਹਾਉਣ ਤੋਂ ਰੋਕਣ ਦੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ ਮਿਲਣ ਦੇ ਬਾਅਦ ਹੁਣ ਸ੍ਰੀ ਦਰਬਾਰ ਅੰਮ੍ਰਿਤਸਰ ਦੇ ਮੈਨੇਜਰ ਭਗਵੰਤ ਸਿੰਘ ਨੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਨੂੰ ਹਵਾਈ ਜਹਾਜ਼ ਵਾਲੇ ਖਿਡੌਣੇ ਚੜ੍ਹਾਉਣ ਤੋਂ ਰੋਕਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ । SGPC ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਯੋਜਨਾ ਵੀ ਤਿਆਰ ਕਰ ਰਹੀ ਹੈ ।

Exit mobile version