The Khalas Tv Blog India SFJ ਦੀ ਪੰਜਾਬ ਦੇ ਗਾਇਕਾਂ ਨੂੰ ਧਮ ਕੀ
India International Punjab

SFJ ਦੀ ਪੰਜਾਬ ਦੇ ਗਾਇਕਾਂ ਨੂੰ ਧਮ ਕੀ

ਦ ਖ਼ਾਲਸ ਬਿਊਰੋ : ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬੀ ਗਾਇਕਾਂ ਨੂੰ ਧਮ ਕੀ ਦਿੱਤੀ ਗਈ ਹੈ। SFJ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦਾ ਸਿਆਸੀ ਕ ਤਲ ਹੋਇਆ ਹੈ। SFJ ਦਾ ਪੰਜਾਬ ਦੇ ਗਾਇਕਾਂ ਅਤੇ ਗੀਤਕਾਰਾਂ ਨੂੰ ਸੁਨੇਹਾ ਹੈ ਕਿ ਅਗਲੀ ਗੋ ਲੀ ਉੱਤੇ ਕਿਸਦਾ ਨਾਂ ਲਿਖਿਆ ਹੈ, ਇਹ ਕੋਈ ਨਹੀਂ ਜਾਣਦਾ। ਮਾਨ, ਗਰੇਵਾਲ, ਢਿੱਲੋਂ, ਦੋਸਾਂਝ, ਵਰਮੇ ਜੋ ਪੰਜਾਬ ਵਿੱਚ ਗਾਇਕੀ ਕਰਦੇ ਹਨ ਤੇ ਝੋਲੇ ਚੁੱਕ ਕੇ ਬਾਹਰਲੇ ਮੁਲਕਾਂ ਵਿੱਚ ਆਮ ਆਏ ਹੁੰਦੇ ਹਨ। ਤੁਸੀਂ ਸਾਰਿਆਂ ਨੇ ਸਿੱਖਾਂ ਦੇ ਘਰਾਂ ਵਿੱਚ ਜਨਮ ਲਿਆ ਹੈ।

ਤੁਹਾਡੇ ਸਾਰਿਆਂ ਕੋਲ ਇੱਕ ਮੌਕਾ ਹੈ। ਤੁਹਾਡੀ ਅਤੇ ਸਾਡੀ ਮੌ ਤ ਮਿੱਥੀ ਹੋਈ ਹੈ, ਮੌ ਤ ਕਦੋਂ ਆਵੇਗੀ, ਕੋਈ ਨਹੀਂ ਜਾਣਦਾ। ਪਰ ਜਿੰਨੀ ਦੇਰ ਤੱਕ ਤੁਸੀਂ ਪੰਜਾਬ ਦਾ ਪਾਣੀ ਪੀਤਾ ਹੈ, ਕੀ ਤੁਸੀਂ ਆਜ਼ਾਦੀ ਦੀ ਗੱਲ, ਖਾ ਲਿਸ ਤਾਨ ਦੀ ਗੱਲ, ਸ਼ਹੀਦ ਭਿੰਡ ਰਾਂਵਾਲੇ ਬਾਰੇ ਗੱਲ ਕਦੋਂ ਕੀਤੀ ਹੈ ? ਤੁਸੀਂ ਵੱਡੇ ਪੱਧਰ ਉੱਤੇ ਬੰ ਦੂਕਾਂ, ਗੈਂ ਗ ਸਟਰਾਂ ਵਾਲੇ ਗਾਣੇ ਗਾਉਂਦੇ ਹੋ ਪਰ ਤੁਹਾਡੀ ਅਤੇ ਮੇਰੀ ਜ਼ਿੰਦਗੀ ਦਾ 10 ਰੁਪਏ ਗੋ ਲੀ ਦਾ ਮੁੱਲ ਹੈ।

ਪੰਨੂੰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਪੰਜਾਬ ਦੀ ਆਜ਼ਾਦੀ ਦੀਆਂ, ਖ਼ਾਲਿ ਸ ਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਐਲਾਨ ਹੋਵੇਗਾ। ਤੁਸੀਂ ਆਪਣੇ ਨਾਂ ਦੇ ਪਿੱਛਿਉਂ ਸਿੰਘ ਲਾ ਲਉ ਕਿਉਂਕਿ ਤੁਸੀਂ ਭਾਰਤੀ ਹਕੂਮਤ ਦੀ ਗੁਲਾਮੀ ਕਬੂਲੀ ਹੈ। ਜਦੋਂ ਤੱਕ ਤੁਹਾਡਾ ਗੋ ਲੀ ਉੱਤੇ ਨਾਂ ਨਹੀਂ ਲਿਖਿਆ ਜਾਂਦਾ,ਉਦੋਂ ਤੱਕ ਤੁਸੀਂ ਖ਼ਾ ਲਿ ਸਤਾਨ ਦੇ ਹੱਕ ਵਿੱਚ ਨਿੱਤਰ ਕੇ ਆ ਜਾਉ।

Exit mobile version