The Khalas Tv Blog India ਹਿਮਾਚਲ ‘ਚ ਕੜਾਕੇ ਦੀ ਠੰਢ, ਜੰਮੂ-ਕਸ਼ਮੀਰ ‘ਚ ਪਾਰਾ 0 ਤੋਂ ਹੇਠਾਂ
India

ਹਿਮਾਚਲ ‘ਚ ਕੜਾਕੇ ਦੀ ਠੰਢ, ਜੰਮੂ-ਕਸ਼ਮੀਰ ‘ਚ ਪਾਰਾ 0 ਤੋਂ ਹੇਠਾਂ

ਹਿਮਾਚਲ ਪ੍ਰਦੇਸ਼ ਦੇ ਹੇਠਲੇ ਪਹਾੜੀ ਖੇਤਰਾਂ ਵਿੱਚ ਕੜਾਕੇ ਦੀ ਠੰਡ ਨੇ ਤਬਾਹੀ ਮਚਾ ਦਿੱਤੀ ਹੈ। ਸਥਾਨਕ ਮੌਸਮ ਵਿਭਾਗ ਨੇ ਬਿਲਾਸਪੁਰ, ਊਨਾ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਸੋਮਵਾਰ ਤੋਂ ਚਾਰ ਦਿਨਾਂ ਲਈ ਕੜਾਕੇ ਦੀ ਠੰਢ ਦਾ ਔਰਜ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਵੀਰਵਾਰ ਤੱਕ ਮੱਧ ਅਤੇ ਉਚਾਈ ਵਾਲੇ ਪਹਾੜੀ ਖੇਤਰਾਂ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਵੀ ਭਵਿੱਖਬਾਣੀ ਕੀਤੀ ਹੈ। ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਪਰ ਮੌਸਮ ਖੁਸ਼ਕ ਰਿਹਾ ਅਤੇ ਦਿਨ ਵੇਲੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਹਿਮਾਚਲ ਪ੍ਰਦੇਸ਼ ਵਿੱਚ, ਤਾਬੋ ਸਭ ਤੋਂ ਠੰਢਾ ਸਥਾਨ ਸੀ ਜੋ ਜ਼ੀਰੋ ਤੋਂ 11.6 ਡਿਗਰੀ ਸੈਲਸੀਅਸ ਹੇਠਾਂ ਰਿਹਾ, ਜਦੋਂ ਕਿ ਸੁਮਦੋ, ਕੁਸੁਮਸੇਰੀ ਅਤੇ ਕਲਪਾ ਵਿੱਚ ਕ੍ਰਮਵਾਰ ਜ਼ੀਰੋ ਤੋਂ 5.3 ਡਿਗਰੀ, ਜ਼ੀਰੋ ਤੋਂ 4.8 ਡਿਗਰੀ ਅਤੇ ਮਾਈਨਸ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਊਨਾ ਵਿੱਚ ਇੱਕ ਡਿਗਰੀ ਸੈਲਸੀਅਸ ਅਤੇ ਭੁੰਤਰ ਵਿੱਚ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਊਨਾ ਵੀ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ਨੀਵਾਰ ਦੇ 24.5 ਡਿਗਰੀ ਸੈਲਸੀਅਸ ਤੋਂ ਘੱਟ ਹੈ।

ਇਹ ਵੀ ਪੜ੍ਹੋ – ਬ੍ਰਾਜ਼ੀਲ ਵਿੱਚ ਜਹਾਜ਼ ਕਰੈਸ਼ – 10 ਲੋਕਾਂ ਦੀ ਮੌਤ: ਘਰ ਨਾਲ ਟਕਰਾ ਕੇ ਦੁਕਾਨ ‘ਤੇ ਡਿੱਗਿਆ ਜਹਾਜ਼

Exit mobile version