The Khalas Tv Blog Punjab ਲੁਧਿਆਣਾ ‘ਚ ਝੌਂਪੜੀ ਨੂੰ ਅੱ ਗ ਲੱਗਣ ਕਾਰਨ ਸੱਤ ਦੀ ਮੌ ਤ
Punjab

ਲੁਧਿਆਣਾ ‘ਚ ਝੌਂਪੜੀ ਨੂੰ ਅੱ ਗ ਲੱਗਣ ਕਾਰਨ ਸੱਤ ਦੀ ਮੌ ਤ

ਦ ਖ਼ਾਲਸ ਬਿਊਰੋ : ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਝੁੱਗੀ ਝੌਂਪੜੀ ਵਿੱਚ ਅਚਾਨਕ ਅੱ ਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌ ਤ ਹੋ ਗਈ ਹੈ। ਮਰ ਨ ਵਾਲਿਆਂ ਵਿਚ ਇਕ ਪਤੀ ਪਤਨੀ ਤੇ ਉਹਨਾਂ ਦੇ ਪੰਜ ਬੱਚੇ ਸ਼ਾਮਲ ਹਨ।  ਮ੍ਰਿ ਤਕਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52), ਧੀ ਰਾਖੀ (15), ਮਨੀਸ਼ਾ (10), ਗੀਤਾ (8), ਚੰਦਾ (5) ਅਤੇ 2 ਸਾਲਾਂ ਪੁੱਤਰ ਸੰਨੀ ਵਜੋਂ ਹੋਈ ਹੈ। ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਬਚ ਗਿਆ, ਜੋ ਆਪਣੇ ਦੋਸਤ ਦੇ ਘਰ ਸੌਣ ਲਈ ਗਿਆ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਨੇ ਤੁਰੰਤ ਅੱ ਗ ‘ਤੇ ਕਾਬੂ ਪਾਇਆ। ਝੌਂਪੜੀ ਵਿੱਚੋਂ 7 ਲਾ ਸ਼ਾਂ ਬਰਾਮ ਦ ਹੋਈਆਂ ਹਨ। ਇਸ ਹਾਦ ਸੇ ‘ਚ ਜਾਨ ਗਵਾਉਣ ਵਾਲਾ ਪਰਿਵਾਰ ਪਰਵਾਸੀ ਮਜ਼ਦੂਰ ਸੀ ਅਤੇ ਦੁਨੇ ਰੋਡ ‘ਤੇ ਮਿਊਂਸੀਪਲ ਕੂੜਾ ਡੰਪ ਯਾਰਡ ਨੇੜੇ ਇਕ ਝੌਂਪ ੜੀ ‘ਚ ਰਹਿ ਰਿਹਾ ਸੀ।

ਮਰ ਨ ਵਾਲੇ ਬਿਹਾਰ ਦੇ ਦੱਸੇ ਜਾ ਰਹੇ ਹਨ। ਅੱਗ ਰਾਤ ਡੇਢ ਵਜੇ ਦੇ ਕਰੀਬ ਲੱਗੀ।ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ (ਪੂਰਬੀ) ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਂਪੜੀ ਵਿੱਚ ਰਹਿਣ ਵਾਲੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਨ ਅਤੇ ਜਦੋਂ ਇਹ ਘਟ ਨਾ ਵਾਪਰੀ ਤਾਂ ਉਹ ਸੁੱਤੇ ਪਏ ਸਨ। ਪੁਲਿਸ ਵੱਲੋਂ ਲਾ ਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮ ਲੇ ਦੀ ਗੰਭੀ ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Exit mobile version