The Khalas Tv Blog Punjab ਨੌਕਰ ਨੇ ਮਾਲਕ ਦੀ ਲਈ ਜਾਨ! ਇਸ ਤਰ੍ਹਾਂ ਵਾਪਰਿਆ ਦਰਦਨਾਕ ਹਾਦਸਾ
Punjab

ਨੌਕਰ ਨੇ ਮਾਲਕ ਦੀ ਲਈ ਜਾਨ! ਇਸ ਤਰ੍ਹਾਂ ਵਾਪਰਿਆ ਦਰਦਨਾਕ ਹਾਦਸਾ

ਜਗਰਾਓਂ (Jagron) ਦੇ ਪਿੰਡ ਕਾਉਂਕੇ ਕਲਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ  ਪਾਵਾ ਮਾਰ ਕੇ ਕਤਲ ਕਰ ਦਿੱਤਾ ਗਿਆ। ਬਜ਼ੁਰਗ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਅਤੇ ਉਸ ਦਾ ਨੌਕਰ ਕਮਰੇ ਵਿਚ ਆਇਆ ਅਤੇ ਬੇਰਹਿਮੀ ਨਾਲ ਉਸ ਦੇ ਸਿਰ ‘ਤੇ ਕਈ ਵਾਰ ਕੀਤੇ। ਬਜ਼ੁਰਗ ਨੂੰ ਚੀਕਣ ਜਾਂ ਰੌਲਾ ਪਾਉਣ ਦਾ ਵੀ ਸਮਾਂ ਨਹੀਂ ਮਿਲਿਆ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦਾ ਨਾਂ ਚਰਨ ਸਿੰਘ (60) ਹੈ। ਚਰਨ ਸਿੰਘ ਦਾ ਇੱਕ ਪੁੱਤਰ ਸੁਖਵਿੰਦਰ ਸਿੰਘ ਹੈ। ਸਾਰਾ ਪਰਿਵਾਰ ਖੇਤੀ ਕਰਦਾ ਹੈ। ਸ਼ੰਭੂ ਨਾਂ ਦਾ ਨੌਕਰ ਕਰੀਬ 22 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਿਹਾ ਹੈ। ਇੱਕ ਦਿਨ ਪਹਿਲਾਂ ਚਰਨ ਸਿੰਘ ਨੇ ਕੰਮ ਨੂੰ ਲੈ ਕੇ ਸ਼ੰਭੂ ਨੂੰ ਝਿੜਕਿਆ ਸੀ। ਇਸੇ ਗੱਲ ਤੋਂ ਸ਼ੰਭੂ ਨੂੰ ਗੁੱਸਾ ਆ ਗਿਆ। ਇਸੇ ਰੰਜਿਸ਼ ਨੂੰ ਮੁੱਖ ਰੱਖਦਿਆਂ ਸ਼ੰਭੂ ਨੇ ਸੁੱਤੇ ਪਏ ਚਰਨ ਸਿੰਘ ‘ਤੇ ਹਮਲਾ ਕਰ ਦਿੱਤਾ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਸ਼ੰਭੂ ਨੂੰ ਕਤਲ ਹੁੰਦੇ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ।
ਪੁਲਿਸ ਨੇ ਕਿਹਾ ਕਿ ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੈ ਅਤੇ ਉਸ ਨੂੰ ਲੱਭਿਆ ਜਾ ਰਿਹਾ ਹੈ। ਉਸ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –   ਪੰਜ ਤਖ਼ਤ ਸਾਹਿਬਾਨਾ ਲਈ ਵਿਸ਼ੇਸ਼ ਰੇਲ ਯਾਤਰਾ ਲਈ ਗੱਡੀ ਰਵਾਨਾ

 

Exit mobile version