The Khalas Tv Blog India ਨਵਦੀਪ ਜਲਬੇੜਾ ਨੇ ਜੇਲ੍ਹ ਤੋਂ ਬਾਹਰ ਆ ਕੇ ਕੀਤੇ ਸਨਸਨੀਖੇਜ਼ ਖੁਲਾਸੇ, ਰਿਮਾਂਡ ਕਮਰੇ ਬਾਰੇ ਕੀਤੇ ਹੈਰਾਨੀਜਨਕ ਖੁਲਾਸੇ
India Punjab

ਨਵਦੀਪ ਜਲਬੇੜਾ ਨੇ ਜੇਲ੍ਹ ਤੋਂ ਬਾਹਰ ਆ ਕੇ ਕੀਤੇ ਸਨਸਨੀਖੇਜ਼ ਖੁਲਾਸੇ, ਰਿਮਾਂਡ ਕਮਰੇ ਬਾਰੇ ਕੀਤੇ ਹੈਰਾਨੀਜਨਕ ਖੁਲਾਸੇ

ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲ ਜਲ ਤੋਪਾਂ ਮੋੜਨ ਵਾਲਾ ਵਾਟਰ ਕੈਨਨ ਵਾਲਾ ਲੜਕਾ ਨਵਦੀਪ ਸਿੰਘ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਦੀਪ ਨੇ ਹਰਿਆਣਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਬਿਆਨ ਕੀਤਾ ਹੈ। ਨਵਦੀਪ ਨੇ ਕਿਹਾ ਹੈ ਕਿ ਮੇਰੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮੈਨੂੰ ਰਿਮਾਂਡ ‘ਤੇ ਲੈ ਲਿਆ ਗਿਆ। ਰਿਮਾਂਡ ਰੂਮ ਵਿੱਚ ਕਰੀਬ 45 ਮੁਲਾਜ਼ਮ ਮੌਜੂਦ ਸਨ।  ਰਿਮਾਂਡ ਦੌਰਾਨ ਮੁਲਾਜ਼ਮ ਬੇਰਹਿਮੀ ਨਾਲ ਪੇਸ਼ ਆਏ ਸਨ।

ਇਸ ਤੋਂ ਬਾਅਦ ਨਵਦੀਪ ਨੇ ਆਪਣੀ ਗ੍ਰਿਫਤਾਰੀ ਦੀ ਕਹਾਣੀ ਦੱਸਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਪੁਲਿਸ ਉਸ ਨੂੰ ਲੱਭ ਰਹੀ ਹੈ। ਪੁਲਿਸ ਅੰਬਾਲਾ ਵਿੱਚ ਵੀ ਉਸ ਦੇ ਪਿੱਛੇ ਲੱਗੀ ਹੋਈ ਸੀ। ਨਵਦੀਪ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਲੇਹ ਲੱਦਾਖ ਤੋਂ ਕੁਝ ਕਿਸਾਨ ਵਿਰੋਧ ਕਰਨ ਲਈ ਸਾਡੇ ਨਾਲ ਆਏ। ਮੈਂ ਫਲਾਈਟ ਰਾਹੀਂ ਮੋਹਾਲੀ ਤੋਂ ਲੇਹ ਗਿਆ ਸੀ। ਉੱਥੇ ਮੈਂ ਫੂਨਸੁਖ ਵਾਂਗਡੂ ਨੂੰ ਮਿਲਿਆ ਜੋ ਲੇਹ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ, ਉੱਥੇ ਅਸੀਂ ਵੀ ਫੁਨਸੁਖ ਵਾਂਗਡੂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਮੈਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੇ ਦੱਸਿਆ ਕਿ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਅੰਬਾਲਾ ਲਿਆਂਦਾ ਗਿਆ। ਜਦੋਂ ਰਿਮਾਂਡ ਵਾਲੇ ਕਮਰੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਕਰੀਬ 45 ਮੁਲਾਜ਼ਮਾਂ ਮੌਜੂਦ ਸਨ। ਉਸ ਨੇ ਦੱਸਿਆ ਕਿ ਉਸ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਸ ਦਾ ਫੋਨ ਜ਼ਬਤ ਕਰ ਲਿਆ ਗਿਆ। ਰਿਮਾਂਡ ਵਾਲੇ ਕਮਰੇ ਵਿੱਚ ਉਸ ਨੂੰ ਸਭ ਤੋਂ ਪਹਿਲਾਂ ਉਸ ਨੂੰ ਪੱਗ ਅਤੇ ਕੱਪੜੇ ਉਤਾਰਨ ਲਈ ਕਿਹਾ।

ਨਵਦੀਪ ਨੇ ਦੱਸਿਆ ਕਿ ਮੇਰੇ ਸਾਹਮਣੇ ਇਕ ਸਰਦਾਰ ਅਫਸਰ ਮੌਜੂਦ ਸੀ, ਜਿਸ ਨੇ ਹੁਕਮ ਦਿੱਤਾ ਕਿ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਜਾਣ। ਮੇਰੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਉਕਤ ਅਧਿਕਾਰੀਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮੇਰੇ ਨਾਲ ਬੇਰਹਿਮੀ ਨਾਲ ਵਿਵਹਾਰ ਕੀਤਾ। ਉਸ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਬੋਲਦੇ ਹੋ, ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਜਿਸ ਤੋਂ ਬਾਅਦ ਮੇਰਾ ਮੂੰਹ ਪਾਣੀ ਵਿੱਚ ਡੁਬੋਇਆ ਗਿਆ।

ਇਹ ਵੀ ਪੜ੍ਹੋ –   ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ 3 ਸਾਥੀ ਗ੍ਰਿਫਤਾਰ

 

Exit mobile version