The Khalas Tv Blog Punjab ਸੁਖਬੀਰ ਬਾਦਲ ਦੇ ਹੱਕ ‘ਚ ਸੀਨੀਅਰ ਅਕਾਲੀ ਲੀਡਰ ਐੱਨ.ਕੇ ਸ਼ਰਮਾ ਨੇ ਵੀ ਦਿੱਤਾ ਅਸਤੀਫਾ
Punjab

ਸੁਖਬੀਰ ਬਾਦਲ ਦੇ ਹੱਕ ‘ਚ ਸੀਨੀਅਰ ਅਕਾਲੀ ਲੀਡਰ ਐੱਨ.ਕੇ ਸ਼ਰਮਾ ਨੇ ਵੀ ਦਿੱਤਾ ਅਸਤੀਫਾ

ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐਨ. ਕੇ. ਸ਼ਰਮਾ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦੇ ਹੱਕ ’ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਸ਼ਰਮਾ ਨੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਐਲਾਨ ਕੀਤਾ ਹੈ ਕਿ ਅੱਜ ਉਨ੍ਹਾਂ ਪਾਰਟੀ ਦੇ ਹਰ ਅਹੁਦੇ ਤੋਂ ਅਸਤੀਫਾ ਸੁਖਬੀਰ ਬਾਦਲ ਨੂੰ ਸੌਂਪ ਦਿੱਤਾ ਹੈ।

ਉਨਾਂ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੈਂ ਤਕਰੀਬਨ 32 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਇਸ ਲੰਮੇ ਅਰਸੇ ਦੌਰਾਨ ਪਾਰਟੀ ਨੇ ਮੇਰੇ ਨਿਮਾਣੇ ਸੇਵਾਦਾਰ ਨੂੰ ਬਹੁਤ ਵੱਡੇ ਮਾਣ ਅਤੇ ਅਹੁਦਿਆਂ ਦੇ ਨਾਲ ਬਖ਼ਸ਼ਿਆ ਹੈ, ਜਿਸ ਕਰਕੇ ਮੈਂ ਪਾਰਟੀ ਦਾ ਸ਼ੁਕਰਗੁਜ਼ਾਰ ਹਾਂ।

ਸ਼ਰਮਾ ਨੇ ਕਿਹਾ, “ਜਿਵੇਂ ਸੁਖਬੀਰ ਬਾਦਲ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਲਈ ਮੇਰਾ ਇਸ ਪਾਰਟੀ ਵਿੱਚ ਬਣੇ ਰਹਿਣ ਦਾ ਕੋਈ ਇੱਛੁਕ ਨਹੀਂ ਹਾਂ।” ਉਨਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਮੇਰੇ ਲਈ ,ਭਵ ਨਹੀਂ ਕਿ ਮੈਂ ਪਾਰਟੀ ਅੰਦਰ ਰਹਿ ਕੇ ਗੁਰੂ ਸਹਿਬਾਨ ਅਤੇ ਹੋਰ ਮਹਾਂਪੁਰਸ਼ਾਂ ਵੱਲੋਂ ਪਾਏ ਪੂਰਨਿਆਂ ਅਨੁਸਾਰ ਮਾਨਵਤਾ ਦੀ ਸੇਵਾ ਕਰ ਸਕਾਂ।

ਸ਼ਰਮਾ ਨੇ ਕਿਹਾ ਕਿ ‘ ਮੇਰਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਅਤੇ ਅਗਵਾਈ ਵਿੱਚ ਪੂਰਾ ਭਰੋਸਾ ਹੈ। ਉਹ ਸਾਫ਼ ਦਿਲ ਅਤੇ ਸੱਚੀ ਗੱਲ ਕਰਨ ਵਾਲੇ ਇਨਸਾਨ ਹਨ। ਉਹ ਸਿਆਸੀ ਚਾਲਾਂ ਚੋਂ ਆਪਣੋ ਆਪ ਨੂੰ ਦੂਰ ਰੱਖਦੇ ਹਨ ਇਸਦੀ ਕੀਮਤ ਉਨ੍ਹਾਂ ਨੂੰ ਚਕਾਉਣੀ ਪੈ ਰਹੀ ਹੈ।

ਐਨ.ਕੇ ਸ਼ਰਮਾ ਨੇ ਇਹ ਵੀ ਕਿਹਾ ਕਿ, ਜੇਕਰ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿੰਦੇ ਹਨ ਤਾਂ, ਉਹ ਪਾਰਟੀ ਵਿੱਚ ਇਸੇ ਤਰ੍ਹਾਂ ਹੀ ਪਾਰਟੀ ਵਰਕਰ ਦੇ ਤੌਰ ਤੇ ਕੰਮ ਕਰਦੇ ਰਹਿਣਗੇ। ਨਰਿੰਦਰ ਕੁਮਾਰ ਸ਼ਰਮਾ ਅਕਾਲੀ ਆਗੂ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਉਹ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਵੀ ਰਹੇ ਹਨ।

 

Exit mobile version