The Khalas Tv Blog India ਮੁੰਬਈ ‘ਚ ਧਾਰਾ 144 ਲਾਗੂ
India

ਮੁੰਬਈ ‘ਚ ਧਾਰਾ 144 ਲਾਗੂ

‘ਦ ਖਾਲਸ ਬਿਉਰੋ:ਭਾਰਤ ਵਿੱਚ ਕਰੋਨਾਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ਨੇ ਅੱਜ ਤੋਂ ਧਾਰਾ 144 ਲਾਗੂ ਕਰ ਦਿੱਤੀ ਹੈ। ਮੁੰਬਈ ਵਿੱਚ ਵੱਡੇ ਇੱਕਠ ਕਰਨ, ਕਿਸੇ ਵੀ ਖੁੱਲੀ ਜਾਂ ਬੰਦ ਜਗ੍ਹਾ ‘ਤੇ ਨਵੇਂ ਸਾਲ ਦੇ ਜਸ਼ਨਾਂ, ਰੈਸਟੋਰੈਂਟਾ, ਪੱਬਾਂ, ਹੋਟਲਾਂ ਵਿੱਚ ਪਾਰਟੀ ਕਰਨ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀਆਂ 30 ਦਸੰਬਰ ਤੋਂ ਸ਼ੁਰੂ ਹੋ ਕੇ 7 ਜਨਵਰੀ ਤੱਕ ਲਾਗੂ ਰਹਿਣਗੀਆਂ। ਧਾਰਾ 144 ਤਹਿਤ ਜ਼ਿਆਦਾ ਬੰਦਿਆਂ ਦੇ ਇਕੱਠ ਹੋਣ ‘ਤੇ ਰੋਕ ਹੋਵੇਗੀ। ਸਿਰਫ਼ ਦੋ ਜਾਂ ਚਾਰ ਬੰਦਿਆਂ ਤੋਂ ਵੱਧ ਇਕੱਠ ਨਹੀਂ ਹੋ ਸਕਦਾ।

Exit mobile version