The Khalas Tv Blog Punjab ਚੰਡੀਗੜ੍ਹ ਵਿਚ ਮੇਲੇ ਦੌਰਾਨ ਝੂਲੇ ਦੀ ਟੁੱਟੀ ਸੀਟ ਬੈਲਟ, ਲੱਗੀਆਂ ਗੰਭੀਰ ਸੱਟਾਂ
Punjab

ਚੰਡੀਗੜ੍ਹ ਵਿਚ ਮੇਲੇ ਦੌਰਾਨ ਝੂਲੇ ਦੀ ਟੁੱਟੀ ਸੀਟ ਬੈਲਟ, ਲੱਗੀਆਂ ਗੰਭੀਰ ਸੱਟਾਂ

ਚੰਡੀਗੜ੍ਹ ’ਚ ਚੱਲ ਰਹੇ ਰੋਜ਼ ਫੈਸਟੀਵਲ ਦੇ ਬਿਲਕੁਲ ਸਾਹਮਣੇ ਵਾਲੇ ਸੈਕਟਰ-10 ‘ਚ ਸਥਿਤ ਲੇਜ਼ਰ ਵੈਲੀ ‘ਚ ਪਰਸੋਂ ਰਾਤ ਇੱਕ 360 ਡਿਗਰੀ ਘੁੰਮਣ ਵਾਲੇ ਝੂਲੇ ਦੀ ਸੀਟ ਬੈਲਟ ਟੁੱਟ ਗਈ ਅਤੇ ਇਕ ਨੌਜਵਾਨ ਸੀਟ ਤੋਂ ਡਿੱਗ ਪਿਆ ਪਰ ਤੇਜ਼ ਰਫ਼ਤਾਰ ਝੂਲਾ 360 ਡਿਗਰੀ ਘੁੰਮਦਾ ਰਿਹਾ। ਮੁੰਡਾ ਝੂਲੇ ਦੇ ਅੰਦਰ ਹੀ ਇੱਧਰ-ਉੱਧਰ ਟਕਰਾਉਂਦਾ ਝੂਲਾ ਰੋਕਣ ਲਈ ਚੀਕਾਂ ਮਾਰਦਾ ਰਿਹਾ ਪਰ ਆਪਰੇਟਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

ਇਸ ਦੌਰਾਨ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਸੈਕਟਰ-16 ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਗਿਆ। ਉਸ ਦੇ ਮੂੰਹ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸਨੇ ਦੱਸਿਆ ਕਿ ਝੂਟਾ ਲੈਣ ਲਈ ਉਹ ਝੂਲੇ ‘ਚ ਚੜ੍ਹੇ ਤਾਂ ਪਹਿਲੇ ਹੀ ਰਾਊਂਡ ‘ਚ ਟੇਪ ਨਾਲ ਜੋੜੀ ਹੋਈ ਸੀਟ ਬੈਲਟ ਟੁੱਟ ਗਈ।

ਝੂਲਾ ਇਕ ਕੈਬਿਨ ਵਾਲਾ ਸੀ, ਜਿਸ ਕਾਰਨ ਨੌਜਵਾਨ ਝੂਲੇ ਅੰਦਰ ਡਿੱਗ ਗਿਆ। ਝੂਲੇ ਦੇ ਤਿੰਨ ਰਾਊਂਡ ਸਨ ਅਤੇ ਝੂਲਾ 360 ਡਿਗਰੀ ਘੁੰਮਦਾ ਰਿਹਾ ਪਰ ਉਸ ਦੀ ਆਪਰੇਟਰ ਨੇ ਆਵਾਜ਼ ਨਹੀਂ ਸੁਣੀ। ਜਖਮੀ ਨੌਜਵਾਨ ਦੇ ਭਰਾ ਅਭਿਸ਼ੇਕ ਨੇ ਦਾਅਵਾ ਕੀਤਾ ਕਿ ਜਦੋਂ ਝੂਲਾ ਆਪਰੇਟਰ ਨੂੰ ਪਤਾ ਲੱਗਿਆ ਕਿ ਹਾਦਸਾ ਵਾਪਰਿਆ ਹੈ ਤਾਂ ਉਹ ਮੌਕੇ ਤੋਂ ਭੱਜ ਗਿਆ।

Exit mobile version