The Khalas Tv Blog India ਜੰਮੂ ਕਸ਼ਮੀਰ ‘ਚ ਸਕੂਲ ਅਧਿਆਪਕਾ ਦੀ ਗੋ ਲੀ ਮਾ ਰ ਕੇ ਕੀਤੀ ਹੱ ਤਿ ਆ
India

ਜੰਮੂ ਕਸ਼ਮੀਰ ‘ਚ ਸਕੂਲ ਅਧਿਆਪਕਾ ਦੀ ਗੋ ਲੀ ਮਾ ਰ ਕੇ ਕੀਤੀ ਹੱ ਤਿ ਆ

ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਦੇ ਜਿਲ੍ਹੇ ਕੁਲਗਾਮ ਦੇ ਗੋਪਾਲਪੋਰਾ ਇਲਾਕੇ ‘ਚ ਕਸ਼ਮੀਰੀ ਪੰਡਿਤ ਹਾਈ ਸਕੂਲ ਦੀ ਅਧਿਆਪਕਾ ਰਜਨੀ ਬਾਲਾ ‘ਤੇ ਅੱ ਤ ਵਾਦੀਆਂ ਨੇ ਗੋ ਲੀਆਂ ਚਲਾ ਕੇ ਕਤ ਲ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ 36 ਸਾਲਾ ਰਜਨੀ ਨੂੰ ਕਈ ਗੋ ਲੀਆਂ ਲੱਗੀਆਂ। ਪੁਲਿਸ ਨੇ ਇਲਾਕੇ ਦੀ ਘੇਰਾ ਬੰਦੀ ਕਰ ਲਈ ਹੈ। ਜ਼ਖਮੀ ਅਧਿਆਪਕਾ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਮੌ ਤ ਹੋ ਗਈ।

ਇਸ ਤੋਂ ਪਹਿਲਾਂ 12 ਮਈ ਨੂੰ ਇੱਕ ਕਸ਼ਮੀਰੀ ਪੰਡਿਤ ਰਾਹੁਲ ਭੱਟ ਨੂੰ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋਏ ਅੱਤ ਵਾਦੀਆਂ ਨੇ ਗੋ ਲੀਆਂ ਮਾ ਰ ਕੇ ਹੱ ਤਿਆ ਕਰ ਦਿੱਤੀ ਸੀ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਇਸ ਘ ਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ। ਉਨ੍ਹਾਂ ਨੇ ਇਹ ਨਿਹੱਥੇ ਨਾਗਰਿਕਾਂ ਦੀ ਹੱ ਤਿਆ ਦੀ ਸੂਚੀ ‘ਤੇ ਜੁੜਿਆ ਇਕ ਹੋਰ ਹਮਲਾ ਹੈ। ਜਦੋਂ ਤੱਕ ਸਰਕਾਰ ਆਮ ਸਥਿਤੀ ਦਾ ਭਰੋਸਾ ਨਹੀਂ ਦਿੰਦੀ, ਨਿੰਦਾ ਅਤੇ ਸ਼ੋਕ ਵਰਗੇ ਸ਼ਬਦ ਖੋਖਲੇ ਹਨ। ਅਸੀਂ ਆਰਾਮ ਨਾਲ ਨਹੀਂ ਬੈਠਾਂਗੇ।

Exit mobile version