The Khalas Tv Blog Punjab ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆਂ
Punjab

ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆਂ

ਪਹਾੜਾਂ ਉੱਤੇ ਹੋ ਰਹੀ ਬਰਫ਼ਬਾਰੀ ਅਤੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਅਤੇ ਸ਼ਾਮ ਵਧ ਰਹੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਸਕੂਲੀ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 2 ਨਵੰਬਰ ਤੋਂ ਬਦਲਣ ਦੇ ਹੁਕਮ ਦਿੱਤੇ ਹਨ ਜੋ 28 ਫ਼ਰਵਰੀ ਤੱਕ ਲਾਗੂ ਰਹੇਗਾ ਅਤੇ 19,000 ਤੋਂ ਵੱਧ ਸਕੂਲਾਂ ਉੱਤੇ ਇੱਕਸਾਰ ਲਾਗੂ ਹੋਵੇਗਾ। ਨਵੇਂ ਹੁਕਮਾਂ ਮੁਤਾਬਕ ਪ੍ਰਾਇਮਰੀ ਸਕੂਲ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲ 9:00 ਵਜੇ ਤੋਂ 3:20 ਵਜੇ ਤੱਕ ਲੱਗਣਗੇ।

ਪੰਜਾਬ ਵਿੱਚ ਮੌਸਮ ਅਧਾਰਿਤ ਸਕੂਲ ਸਮਾਂ ਸਾਲ ਵਿੱਚ ਤਿੰਨ ਵਾਰ ਬਦਲਦਾ ਹੈ। 1 ਅਪਰੈਲ ਤੋਂ 30 ਸਤੰਬਰ ਤੱਕ 8:00 ਤੋਂ 2:00, ਅਕਤੂਬਰ ਵਿੱਚ ਥੋੜ੍ਹਾ ਬਦਲਿਆ ਅਤੇ ਹੁਣ ਸਰਦੀਆਂ ਦਾ ਸਮਾਂ ਲਾਗੂ ਹੋਵੇਗਾ ਜਿਸ ਤੋਂ ਬਾਅਦ ਮਾਰਚ ਵਿੱਚ ਫਿਰ ਸੋਧ ਹੋਵੇਗੀ।

ਚੰਡੀਗੜ੍ਹ ਵਿੱਚ ਨਵੀਂ ਸਮਾਂ-ਸਾਰਣੀ 1 ਨਵੰਬਰ ਤੋਂ ਲਾਗੂ ਹੋਵੇਗੀ। ਡਬਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਵਿੱਚ ਸਵੇਰ ਦੀ ਸ਼ਿਫਟ 8:00 ਤੋਂ 1:15 ਅਤੇ ਦੁਪਹਿਰ ਦੀ 12:45 ਤੋਂ 5:00 ਤੱਕ ਰਹੇਗੀ। ਸਿੰਗਲ ਸ਼ਿਫਟ ਵਾਲੇ ਸਕੂਲਾਂ ਵਿੱਚ ਵਿਦਿਆਰਥੀ 8:20 ਤੋਂ 2:20 ਤੱਕ ਅਤੇ ਸਟਾਫ਼ 8:10 ਤੋਂ 2:30 ਤੱਕ ਰਹੇਗਾ। ਇਸ ਬਦਲਾਅ ਨਾਲ ਬੱਚਿਆਂ ਨੂੰ ਸਵੇਰ ਦੀ ਠੰਢ ਤੋਂ ਬਚਾਉਣ ਵਿੱਚ ਮਦਦ ਮਿਲੇਗੀ।

 

Exit mobile version