The Khalas Tv Blog India 5 ਸਾਲ ਦੇ ਵਿਦਿਆਰਥੀ ਨੂੰ ਛੱਤ ਤੋਂ ਪੁੱਠਾ ਟੰਗਿਆ, ਪ੍ਰਿੰਸੀਪਲ ਖ਼ਿਲਾਫ਼ ਕੇਸ
India

5 ਸਾਲ ਦੇ ਵਿਦਿਆਰਥੀ ਨੂੰ ਛੱਤ ਤੋਂ ਪੁੱਠਾ ਟੰਗਿਆ, ਪ੍ਰਿੰਸੀਪਲ ਖ਼ਿਲਾਫ਼ ਕੇਸ

‘ਦ ਖ਼ਾਲਸ ਟੀਵੀ ਬਿਊਰੋ:-ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਅਹਰੌਰਾ ਥਾਣੇ ਅਧੀਨ ਸਦਭਾਵਨਾ ਸਿੱਖਿਆ ਸੰਸਥਾਨ ਜੂਨੀਅਰ ਹਾਈ ਸਕੂਲ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਨਰਸਰੀ ਦੇ ਵਿਦਿਆਰਥੀ ਨੂੰ ਛੱਤ ਤੋਂ ਹੇਠਾਂ ਪੁੱਠ ਟੰਗਣ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਇਸ ਵਿਦਿਆਰਥੀ ਦਾ ਸਿਰਫ ਇੰਨਾ ਕਸੂਰ ਸੀ ਕਿ ਇਹ ਸਕੂਲ ਦੇ ਕਿਸੇ ਅਧਿਆਪਕ ਨੂੰ ਦੱਸੇ ਬਿਨਾਂ ਗੋਲਗੱਪੇ ਖਾਣ ਲਈ ਕੈਂਪਸ ਤੋਂ ਬਾਹਰ ਚਲਿਆ ਗਿਆ ਸੀ। ਜਦੋਂ ਵਾਪਿਸ ਮੁੜਿਆ ਤਾਂ ਪ੍ਰਿੰਸੀਪਲ ਨੇ ਉਸ ਨੂੰ ਪਹਿਲੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਲਟਕਾ ਦਿੱਤਾ। ਇਸ ਵਕਤ ਹੋਰ ਵਿਦਿਆਰਥੀ ਵੀ ਮੌਜੂਦ ਸਨ। ਇਸ ਵਿਦਿਆਰਥੀ ਦੀ ਪਛਾਣ ਪੰਜ ਸਾਲ ਦੇ ਸੋਨੂੰ ਵਜੋਂ ਹੋਈ ਹੈ।

ਵਿਦਿਆਰਥੀ ਦੇ ਪਿਤਾ ਰਣਜੀਤ ਯਾਦਵ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ਅਤੇ ਜੁਵੇਨਾਈਲ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਹੈ ਕਿ ਮੁਲਜ਼ਮ ਮਨੋਜ ਵਿਸ਼ਵਕਰਮਾ ਨੂੰ ਪੁੱਛ ਪੜਤਾਲ ਲਈ ਹਿਰਾਸਤ ‘ਚ ਲੈ ਲਿਆ ਗਿਆ ਹੈ।

Exit mobile version