The Khalas Tv Blog Punjab ਸਕੂਲੀ ਬੱਚਿਆਂ ਨੇ ਲਾਇਆ ਆਪਣੇ ਹੀ ਸਕੂਲ ਦੇ ਖਿਲਾਫ ਧਰਨਾ
Punjab

ਸਕੂਲੀ ਬੱਚਿਆਂ ਨੇ ਲਾਇਆ ਆਪਣੇ ਹੀ ਸਕੂਲ ਦੇ ਖਿਲਾਫ ਧਰਨਾ

ਦ ਖ਼ਾਲਸ ਬਿਊਰੋ : ਰੋਪੜ ਦੇ ਡੀਏਵੀ ਸਕੂਲ ਦੇ ਬਾਹਰ ਸਕੂਲ ਦੀਆਂ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਨੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮਾਮਲਾ ਸਕੂਲ ਦੇ ਇੱਕ ਅਧਿਆਪਕ ਵਲੋਂ ਕੁੱਝ ਵਿਦਿਆਰਥਣਾਂ ਨੂੰ ਫੋਨ ‘ਤੇ ਗਲਤ ਮੈਸੇਜ ਕਰਨ ਦਾ ਸੀ। ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਖੜਾ ਹੋਇਆ ਤੇ ਇਹ ਹੰਗਾਮਾ ਦੇਖਣ ਨੂੰ ਮਿਲਿਆ। ਪ੍ਰਦਰ ਸ਼ਨਕਾਰੀ ਕੁੜੀਆਂ ਅਤੇ ਮਾਪਿਆਂ ਨੇ ਸਕੂਲ ਦੇ ਬਾਹਰ ਧਰਨਾ ਲਗਾ ਕੇ ਉਕਤ ਅਧਿਆਪਕ ਤੇ ਪ੍ਰਿੰਸੀਪਲ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ।

ਇਸ ਘ ਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਅਧਿਆਪਕ ‘ਤੇ ਪਰਚਾ ਦਰਜ ਕਰ ਉਸ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਸੀ ਪਰ ਪ੍ਰਦਰਸ਼ਨਕਾਰੀ ਪ੍ਰਿੰਸੀਪਲ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਕਿਉਂਕਿ ਉਸ ਤੇ ਇਲਜ਼ਾਮ ਹੈ ਕਿ ਇਸ ਤੋਂ ਪਹਿਲਾਂ ਉੱਠੇ ਮਾਮਲਿਆਂ ਵਿੱਚ ਪ੍ਰਿੰਸੀਪਾਲ ਨੇ ਇਸ ਅਧਿਆਪਕ ਦਾ ਬਚਾਅ ਕੀਤਾ ਸੀ। ਰੋਪੜ ਦੇ ਸਕੂਲ ਵਿਚ ਅਧਿਆਪਕ ਵੱਲੋਂ ਲੜਕੀਆਂ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਤਾਜ਼ਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਹ ਵਿਚ ਆਏ ਮਾਪਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।ਭਾਵੇਂ ਅਧਿਆਪਕ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਦੇ ਪ੍ਰਿੰਸੀਪਾਲ ਵੱਲੋਂ ਅਧਿਆਪਕ ਨੂੰ ਬਚਾਇਆ ਜਾ ਰਿਹਾ ਹੈ।

ਜਿਸ ਮਗਰੋਂ ਸਕੂਲ ਦੇ ਬਾਹਰ ਹੀ ਪ੍ਰਿੰਸੀਪਾਲ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰਾਂ ਵੱਲੋਂ ਧਰਨਾ ਦਿੱਤਾ ਗਿਆ। ਜਿਸ ਨੂੰ ਦੇਖ ਕੇ ਸਕੂਲ ਪ੍ਰਬੰਧਕ ਕਮੇਟੀ ਨੇ ਕਾਰਵਾਈ ਕਰਦਿਆਂ ਪ੍ਰਿੰਸੀਪਲ ਨੂੰ ਬਰਖਾਸਤ ਕਰ ਦਿੱਤਾ ਹੈ।ਜਿਸ ਤੋਂ ਬਾਅਦ ਧਰਨੇ ਨੂੰ ਚੱਕ ਦਿਤਾ ਗਿਆ।

Exit mobile version