The Khalas Tv Blog Punjab ਵਜ਼ੀਫਾ ਘੁਟਾਲਿਆ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕੱਢੇ ਗਏ ਰੋਸ ਪ੍ਰਦਰਸ਼ਨ, ਧਰਮਸੋਤ ਦੇ ਫੂਕੇ ਪੁਤਲੇ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ
Punjab

ਵਜ਼ੀਫਾ ਘੁਟਾਲਿਆ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕੱਢੇ ਗਏ ਰੋਸ ਪ੍ਰਦਰਸ਼ਨ, ਧਰਮਸੋਤ ਦੇ ਫੂਕੇ ਪੁਤਲੇ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਦਲਿਤ ਵਿਦਿਆਰਥੀਆਂ ਦੇ ਵਜ਼ੀਫਾ ਰਾਸ਼ੀ ‘ਚ ਹੋਏ ਬਹੁ ਕਰੋੜੀ ਘੁਟਾਲੇ ਦੇ ਮਾਮਲੇ ‘ਚ ਬਠਿੰਡਾ ਵਿਖੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਕੋਟ ਸ਼ਮੀਰ, ਦਿਹਾਤੀ ਪ੍ਰਧਾਨ ਗਰਦੌਰ ਸਿੰਘ ਦੀ ਅਗਵਾਈ ‘ਚ ਯੂਥ ਵਰਕਰਾਂ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਕੋਲ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਉਨ੍ਹਾਂ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ। ਗੁਰਦੀਪ ਸਿੰਘ ਕੋਟ ਸ਼ਮੀਰ, ਗਰਦੌਰ ਸਿੰਘ, ਹਰਜੀਤ ਸਿੰਘ ਕਾਲਝਰਾਣੀ, ਜਗਮੀਤ ਸਿੰਘ ਭੋਖੜਾ, ਅਮਰਜੀਤ ਸਿੰਘ ਜੰਡਵਾਲਾ ਨੇ ਕਿਹਾ ਕਿ ਬਹੁ ਕਰੋੜੀ ਵਜ਼ੀਫਾ ਘੁਟਾਲੇ ਨਾਲ ਪੰਜਾਬ ਦੇ ਲੋੜਵੰਦ ਵਿਦਿਆਰਥੀਆਂ ਨਾਲ ਵੱਡਾ ਧੋਖਾ ਹੋਇਆ ਹੈ। ਇਸ ਦੀ CBI ਜਾਂਚ ਕਰਵਾ ਕੇ ਮੰਤਰੀ ਖ਼ਿਲਾਫ਼ ਪਰਚਾ ਹੋਣਾ ਚਾਹੀਦਾ ਹੈ। ਇਸ ਮੌਕੇ ਸੁਖਰਾਜ ਸਿੰਘ ਰਾਜੀ, ਜਗਮੀਤ ਸਿੰਘ ਭੋਖੜਾ, ਜਸਵੀਰ ਸਿੰਘ ਜੱਸੀ ਵੀ ਹਾਜ਼ਰ ਸਨ।

ਇਸ ਮੁਤਾਲਿਕ ਪਟਿਆਲਾ ਦੇ ਮਿੰਨੀ ਸਕੱਤਰੇਤ ਦੇ ਸਾਹਮਣੇ ਵੀ ਅੱਜ ਪਟਿਆਲਾ ਦੀ ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਦੇ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਦਿਹਾਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ ਤੇ ਸ਼ਹਿਰੀ ਪ੍ਰਧਾਨ ਅਵਤਾਰ ਹੈਪੀ ਨੇ ਕਾਂਗਰਸ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵਜ਼ੀਫਾ ਫੰਡਾਂ ਵਿੱਚ ਕੀਤੇ ਗਏ 64 ਕਰੋੜ ਦੇ ਘਪਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਮੰਤਰੀ ਧਰਮਸੋਤ ਦਾ ਪੁਤਲਾ ਫੂਕਿਆ ਗਇਆ।

ਕੁੱਝ ਅਜੀਹਾ ਹੀ ਨਜ਼ਾਰਾ ਜ਼ਿਲ੍ਹਾ ਮੁਹਾਲੀ ਦੇ ਅਕਾਲੀ ਦਲ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਸੈਕਟਰ-76 ਸਥਿਤ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ, ਅਤੇ ਧਰਮਸੋਤ ਦਾ ਪੁਤਲਾ ਸਾੜ ਕੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾਂ ਅੰਮ੍ਰਿਤਸਰ ‘ਚ ਵੀ ਅਕਾਲੀ ਦਲ ਪਾਰਟੀ ਵਰਕਰਾਂ ਵੱਲੋਂ ਵੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਜ਼ੀਫਾ ਘੁਟਾਲਿਆ ਲਈ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਕਾਲੀ ਵਰਕਰਾਂ ਨੇ ਧਰਮਸੋਤ ਦਾ ਪੁਤਲਾ ਫੂਕਿਆ।

ਦਰਅਸਲ ਇਹ ਵਜ਼ੀਫਾ SC/ST ਬੱਚਿਆਂ ਨੂੰ ਦਿੱਤਾ ਜਾਣਾ ਸੀ, ਜਿਸ ਦੇ ਲਈ 3 ਲੱਖ 15 ਕਰੋੜ ਕੇਂਦਰ ਸਰਕਾਰ ਨੂੰ ਦਿੱਤੇ ਗਏ, ਪਰ ਇਹ ਰਾਸ਼ੀ ਨੂੰ ਅੱਗੇ ਨਹੀਂ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਜੇਕਰ ਇਹ ਮਾਮਲਾ ਹੱਲ ਨਹੀਂ ਹੋਇਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

Exit mobile version