‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਸਰਬਉੱਚ ਅਦਾਲਤ ਨੇ ਲਖੀਮਪੁਰ ਖੀਰੀ ਹਿੰ ਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ ਮੁੱਖ ਮੁਲ ਜ਼ਮ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਲਈ ਬੈਂਚ ਕਾਇਮ ਕਰਨ ਦਾ ਦਾਅਵਾ ਕੀਤਾ ਹੈ। ਇਸ ਹਿੰ ਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾ ਰੇ ਗਏ ਸਨ। ਚੀਫ਼ ਜਸਟਿਸ ਐੱਨਵੀ ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਸਾਨਾਂ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਕੇਸ ਦੇ ਮੁੱਖ ਗਵਾਹ ‘ਤੇ ਹਮ ਲਾ ਹੋਇਆ ਸੀ। ਭੂਸ਼ਣ ਨੇ ਕਿਹਾ ਕਿ ਗਵਾਹ ‘ਤੇ ਹਮ ਲਾ ਕਰਨ ਵਾਲਿਆਂ ਨੇ ਕਿਹਾ ਹੈ, ‘’ਹੁਣ ਭਾਜਪਾ ਜਿੱਤ ਗਈ ਹੈ, ਉਹ ਹੁਣ ਇਸ ਦਾ ਖ਼ਿਆਲ ਰੱਖਣਗੇ।’ ਚੀਫ ਜਸਟਿਸ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਲਈ ਬੈਂਚ ਕਾਇਮ ਕਰਨਗੇ, ਜਿਸ ਨੇ ਪਹਿਲਾਂ ਵੀ ਸੁਣਵਾਈ ਕੀਤੀ ਹੈ। ਫਿਰ ਉਨ੍ਹਾਂ ਬੁੱਧਵਾਰ ਲਈ ਪਟੀਸ਼ਨ ਸੂਚੀਬੱਧ ਕੀਤੀ।
The Khalas Tv Blog India SC ਮਿਸ਼ਰਾ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਕਾਇਮ ਕਰੇਗੀ ਸੁਪਰੀਮ ਕੋਰਟ ਬੈਂਚ