The Khalas Tv Blog India “ਤੁਸੀਂ ਕਿਸੇ ਨੌਕਰਾਨੀ ਨਾਲ ਵਿਆਹ ਨਹੀਂ ਕਰ ਰਹੇ!” ਸੁਪਰੀਮ ਕੋਰਟ ਦੀ ਪਤੀ ਨੂੰ ਫਿਟਕਾਰ
India Lifestyle

“ਤੁਸੀਂ ਕਿਸੇ ਨੌਕਰਾਨੀ ਨਾਲ ਵਿਆਹ ਨਹੀਂ ਕਰ ਰਹੇ!” ਸੁਪਰੀਮ ਕੋਰਟ ਦੀ ਪਤੀ ਨੂੰ ਫਿਟਕਾਰ

ਨਵੀਂ ਦਿੱਲੀ (20 ਮਾਰਚ, 2026): ਸੁਪਰੀਮ ਕੋਰਟ ਨੇ ਇੱਕ ਤਲਾਕ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪਤੀ-ਪਤਨੀ ਦੇ ਰਿਸ਼ਤੇ ਨੂੰ ਲੈ ਕੇ ਬੇਹੱਦ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਤਨੀ ਘਰ ਦੇ ਕੰਮ ਜਿਵੇਂ ਕਿ ਖਾਣਾ ਬਣਾਉਣਾ ਆਦਿ ਠੀਕ ਤਰ੍ਹਾਂ ਨਹੀਂ ਕਰਦੀ, ਤਾਂ ਇਸ ਨੂੰ ਪਤੀ ’ਤੇ ‘ਜ਼ੁਲਮ’ (Cruelty) ਨਹੀਂ ਮੰਨਿਆ ਜਾ ਸਕਦਾ।

ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਕਰਮ ਨਾਥ ਦੀ ਬੈਂਚ ਨੇ ਕਿਹਾ, “ਤੁਸੀਂ ਕਿਸੇ ਨੌਕਰਾਨੀ (Maid) ਨਾਲ ਵਿਆਹ ਨਹੀਂ ਕਰ ਰਹੇ, ਤੁਸੀਂ ਇੱਕ ਜੀਵਨ ਸਾਥੀ ਨਾਲ ਵਿਆਹ ਕਰ ਰਹੇ ਹੋ।” ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਪਤੀ ਨੂੰ ਵੀ ਘਰ ਦੇ ਕੰਮਾਂ ਜਿਵੇਂ ਕਿ ਖਾਣਾ ਬਣਾਉਣ ਅਤੇ ਸਫ਼ਾਈ ਵਿੱਚ ਬਰਾਬਰ ਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ 2017 ਵਿੱਚ ਵਿਆਹੇ ਇੱਕ ਜੋੜੇ ਦਾ ਹੈ, ਜਿਸ ਵਿੱਚ ਪਤੀ ਸਰਕਾਰੀ ਸਕੂਲ ਦਾ ਅਧਿਆਪਕ ਹੈ ਅਤੇ ਪਤਨੀ ਇੱਕ ਲੈਕਚਰਾਰ ਹੈ। ਪਤੀ ਨੇ ਤਲਾਕ ਦੀ ਮੰਗ ਕਰਦਿਆਂ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਉਸ ਦੇ ਪਰਿਵਾਰ ਲਈ ਖਾਣਾ ਨਹੀਂ ਬਣਾਉਂਦੀ ਅਤੇ ਬੁਰਾ ਵਿਵਹਾਰ ਕਰਦੀ ਹੈ। ਦੂਜੇ ਪਾਸੇ ਪਤਨੀ ਨੇ ਇਲਜ਼ਾਮ ਲਾਇਆ ਕਿ ਉਸ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ ਅਤੇ ਉਸ ਦੀ ਤਨਖ਼ਾਹ ਖੋਹ ਲਈ ਜਾਂਦੀ ਸੀ।

ਹਾਈ ਕੋਰਟ ਦਾ ਫੈਸਲਾ ਬਰਕਰਾਰ

ਪਰਿਵਾਰਕ ਅਦਾਲਤ ਨੇ ਪਹਿਲਾਂ ਪਤੀ ਦੇ ਪੱਖ ਵਿੱਚ ਫੈਸਲਾ ਸੁਣਾਇਆ ਸੀ, ਪਰ ਹਾਈ ਕੋਰਟ ਨੇ ਉਸ ਤਲਾਕ ਨੂੰ ਰੱਦ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਵੀ ਪਤਨੀ ਦੇ ਪੱਖ ਵਿੱਚ ਨਰਮ ਰੁਖ ਅਖ਼ਤਿਆਰ ਕਰਦਿਆਂ ਅਗਲੀ ਸੁਣਵਾਈ ’ਤੇ ਦੋਵਾਂ ਧਿਰਾਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ।

 

Exit mobile version