The Khalas Tv Blog India 12ਵੀਂ ਦੀ ਪ੍ਰੀਖਿਆ ਦੀ ਉਡੀਕ ‘ਚ ਬੈਠੇ ਵਿਦਿਆਰਥੀ ਸੋਮਵਾਰ ਤੱਕ ਕਰਨ ਇੰਤਜ਼ਾਰ, ਆ ਸਕਦਾ ਹੈ ਫੈਸਲਾ
India

12ਵੀਂ ਦੀ ਪ੍ਰੀਖਿਆ ਦੀ ਉਡੀਕ ‘ਚ ਬੈਠੇ ਵਿਦਿਆਰਥੀ ਸੋਮਵਾਰ ਤੱਕ ਕਰਨ ਇੰਤਜ਼ਾਰ, ਆ ਸਕਦਾ ਹੈ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਸੀਬੀਐੱਸਈ ਅਤੇ ਆਈਸੀਐੱਸੀ ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਲੈਣ ਸੰਬੰਧੀ ਫਿਲਹਾਲ ਫੈਸਲਾ ਸੋਮਵਾਰ ਤੱਕ ਟਾਲ ਦਿੱਤਾ ਹੈ। ਅੱਜ ਹੋਈ ਸੁਣਵਾਈ ਵਿੱਚ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਨੂੰ ਦੇਖਦਿਆਂ 12ਵੀਂ ਜਮਾਤ ਦੇ ਬੋਰਡ ਪੇਪਰਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਸੁਣਵਾਈ ਕੀਤੀ ਗਈ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਟਾਲਦਿਆਂ ਪਟੀਸ਼ਨਕਰਤਾ ਨੂੰ ਹੁਕਮ ਦਿੱਤੇ ਹਨ ਕਿ ਉਹ ਸੀਬੀਐੱਸਈ ਤੇ ਆਈਸੀਐੱਸਈ ਨੂੰ ਆਪਣੀ ਪਟੀਸ਼ਨ ਦੇਵੇ। ਕੋਰਟ ਨੇ ਕਿਹਾ ਕਿ ਹੋ ਸਕਦਾ ਹੈ ਕਿ ਸੋਮਵਾਰ ਤੱਕ ਇਸ ਦਾ ਕੋਈ ਹੱਲ ਨਿਕਲ ਆਵੇ। ਹੁਣ 31 ਮਈ ਨੂੰ ਸਵੇਰੇ 11 ਵਜੇ ਫਿਰ ਇਸ ਮਾਮਲੇ ਦੀ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਸਰਕਾਰ ਨੂੰ ਇਕ ਜੂਨ ਤੱਕ ਕੋਈ ਫੈਸਲਾ ਲੈਣ ਹੈ। ਪ੍ਰੀਖਿਆ ਨੂੰ ਲੈ ਕੇ ਦੋ ਵਾਰ ਬੈਠਕ ਵੀ ਹੋ ਚੁੱਕੀ ਹੈ।

Exit mobile version