The Khalas Tv Blog India SC ਵੱਲੋਂ ਹਵਾਈ ਕੰਪਨੀਆਂ ਨੂੰ ਰੱਦ ਕੀਤੀਆਂ ਉਡਾਣਾਂ ਦੇ ਪੂਰੇ ਪੈਸੇ ਮੋੜਨ ਦੇ ਸਖ਼ਤ ਹੁਕਮ ਜਾਰੀ
India

SC ਵੱਲੋਂ ਹਵਾਈ ਕੰਪਨੀਆਂ ਨੂੰ ਰੱਦ ਕੀਤੀਆਂ ਉਡਾਣਾਂ ਦੇ ਪੂਰੇ ਪੈਸੇ ਮੋੜਨ ਦੇ ਸਖ਼ਤ ਹੁਕਮ ਜਾਰੀ

‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਵੱਲੋਂ ਏਅਰ ਲਾਈਨਜ਼ ਨੂੰ 1 ਅਕਤੂਬਰ ਨੂੰ ਕੋਵਿਡ-19 ਕਾਰਨ ਲਗਾਏ ਗਏ ਲਾਕਡਾਊਨ ਕਾਰਨ ਰੱਦ ਕੀਤੀ ਗਈਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਉਹ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਦੀਆਂ ਟਿਕਟਾਂ 24 ਮਈ ਤੋਂ 25 ਮਾਰਚ ਦੇ ਵਕਫੇ ਦੌਰਾਨ ਰੱਦ ਹੋਈਆਂ ਹਨ।

ਕੇਂਦਰ ਦਾ ਪ੍ਰਸਤਾਵ ਮੰਨਦਿਆਂ ਉੱਚ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ ਲਾਕਡਾਊਨ ਦੌਰਾਨ ਟਰੈਵਲ ਏਜੰਟ ਰਾਹੀਂ ਹਵਾਈ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ, ਤਾਂ ਅਜਿਹੇ ਮਾਮਲਿਆਂ ਵਿੱਚ ਹਵਾਈ ਕੰਪਨੀਆਂ ਨੂੰ ਟਿਕਟਾਂ ਦੇ ਪੂਰੇ ਪੈਸੇ ਮੋੜਨੇ ਪੈਣਗੇ। ਇਹ ਰਿਫੰਡ ਏਜੰਟਾਂ ਰਾਹੀਂ ਯਾਤਰੀਆਂ ਨੂੰ ਤੁਰੰਤ ਜਾਰੀ ਕਰਨਾ ਪਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਕੰਪਨੀ ਵਿੱਤੀ ਸੰਕਟ ਕਾਰਨ ਰਿਫੰਡ ਦੇਣ ਵਿੱਚ ਨਾਕਾਮ ਰਹਿੰਦੀ ਹੈ ਤਾਂ ਉਸ ਨੂੰ ਜਿੰਨਾ ਕਿਰਾਇਆ ਉਸ ਨੇ ਵਸੂਲਿਆ ਸੀ, ਓਨਾ ਹੀ ਕਰੈਟਿਡ ਸ਼ੈੱਲ ਮੁਹੱਈਆ ਕਰਵਾਉਣਾ ਪਵੇਗਾ।

Exit mobile version