‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਇਸ ਸਾਲ ਨਵੰਬਰ ਮਹੀਨੇ ਵਿੱਚ ਹੋਣ ਵਾਲੀ ਐੱਨਡੀਏ ਦੀ ਪ੍ਰੀਖਿਆ ਵਿਚ ਔਰਤਾਂ ਨੂੰ ਮਨਜੂਰੀ ਦੇਣ ਦੇ ਆਪਣੇ ਹੁਕਮ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਔਰਤ ਉਮੀਦਵਾਰਾਂ ਨੂੰ ਨਵੰਬਰ ਵਿਚ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਿਲ ਕਰਨ ਲਈ ਮਨਜੂਰੀ ਦੇਣ ਲਈ ਕਿਹਾ ਹੈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਐੱਨਡੀਏ ਵਿੱਚ ਔਰਤ ਉਮੀਦਵਾਰਾਂ ਦੀ ਦਾਵੇਦਾਰੀ ਨੂੰ ਇਕ ਸਾਲ ਤੱਕ ਟਾਲ ਦਿੱਤਾ ਜਾਵੇ।
ਸੁਪਰੀਮ ਕੋਰਟ ਨੇ ਇਹ ਵੀ ਮੰਨਿਆ ਸੀ ਕਿ ਸੈਨਾ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਿਪਟਣ ਲ਼ਈ ਸਭ ਤੋਂ ਚੰਗੀ ਰਿਸਪਾਂਸ ਟੀਮ ਹੈ। ਕੋਟਰ ਨੇ ਉਮੀਦ ਜਾਹਿਰ ਕੀਤੀ ਹੈ ਕਿ ਐਨਡੀਏ ਵਿੱਚ ਔਰਤਾਂ ਨੂੰ ਸ਼ਾਮਿਲ ਕਰਨ ਨਾਲ ਜੁੜੀਆਂ ਸਾਰੀਆਂ ਕਾਰਵਾਈਆਂ ਸੁਚਾਰੂ ਰੂਪ ਨਾਲ ਕੀਤੀਆਂ ਜਾਣਗੀਆਂ।