The Khalas Tv Blog India ਸੁਪਰੀਮ ਕੋਰਟ ਨੇ ਡੱਕੀ ਆਸਾਰਾਮ ਦੇ ਲੜਕੇ ਨਰਾਇਣ ਸਾਈਂ ਨੂੰ ਜੇਲ੍ਹ ਤੋਂ ਮਿਲੀ ਛੱਟੀ
India

ਸੁਪਰੀਮ ਕੋਰਟ ਨੇ ਡੱਕੀ ਆਸਾਰਾਮ ਦੇ ਲੜਕੇ ਨਰਾਇਣ ਸਾਈਂ ਨੂੰ ਜੇਲ੍ਹ ਤੋਂ ਮਿਲੀ ਛੱਟੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਨੇ ਨੇ ਅੱਜ ਆਸਾਰਾਮ ਦੇ ਲੜਕੇ ਨਰਾਇਣ ਸਾਈਂ ਨੂੰ ਜੇਲ੍ਹ ਤੋਂ ਮਿਲੀ ਦੋ ਹਫਤੇ ਦੀ ਛੁੱਟੀ ਉੱਤੇ ਰੋਕ ਲਾ ਦਿੱਤੀ ਹੈ। ਨਰਾਇਣ ਸਾਈਂ ਸਾਲ 2014 ਦੇ ਰੇਪ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਾਣਕਾਰੀ ਅਨੁਸਾਰ ਜਸਟਿਸ ਵਾਈ ਵੀ ਚੰਦਰਚੂਹੜ੍ਹ ਦੀ ਪ੍ਰਧਾਨਗੀ ਵਾਲੀ ਪੀਠ ਗੁਜਰਾਤ ਸਰਕਾਰ ਦੀ ਸਪੈਸ਼ਲ ਲੀਵ ਪੇਟਿਸ਼ਨ ਉੱਤੇ ਸੁਣਵਾਈ ਕਰ ਰਹੀ ਸੀ। ਗੁਜਰਾਤ ਸਰਕਾਰ ਨੇ ਗੁਜਰਾਤ ਹਾਈਕੋਰਟ ਦੀ ਸਿੰਗਲ ਜੱਜ ਬੈਂਚ ਦੇ ਨਰਾਇਣ ਸਾਈਂ ਨੂੰ ਦੋ ਸਾਲ ਦੀ ਛੁੱਟੀ ਦੇਣ ਦਾ ਵਿਰੋਧ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਲ੍ਹ ਤੋਂ ਛੁੱਟੀ, ਬਿਨ੍ਹਾਂ ਕਾਰਣ ਦੱਸੇ ਇਕ ਸਮੇਂ ਬਾਅਦ ਹੀ ਦਿੱਤਾ ਜਾ ਸਕਦਾ ਹੈ। ਪਰ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਬਿਨ੍ਹਾਂ ਕਾਰਣ ਦੱਸੇ ਕੈਦੀ ਛੁੱਟੀ ਦੀ ਮੰਗ ਕਰ ਸਕਦਾ ਹੈ, ਪਰ ਇਹ ਉਸਦਾ ਪੂਰਾ ਅਧਿਕਾਰ ਨਹੀਂ ਹੈ।
ਦੱਸ ਦਈਏ ਕਿ ਨਰਾਇਣ ਸਾਈਂ ਆਸਾਰਾਮ ਦਾ ਮੁੰਡਾ ਹੈ। ਸੁਰਤ ਦੀ ਅਦਾਲਤ ਨੇ ਅਪ੍ਰੈਲ 2019 ਵਿਚ ਨਰਾਇਣ ਸਾਈਂ ਨੂੰ ਰੇਪ ਦਾ ਦੋਸ਼ੀ ਪਾਇਆ ਗਿਆ ਸੀ। ਉਸ ਮਾਮਲੇ ਵਿਚ ਸਾਈਂ ਦੇ ਕਰੀਬੀ ਸਹਿਯੋਗੀਆਂ ਗੰਗਾ, ਯਮੁਨਾ ਤੇ ਰਸੋਈਏ ਹਨੂੰਮਾਨ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਨਰਾਇਣ ਸਾਈਂ ਦੇ ਡਰਾਇਵਰ ਰਮੇਸ਼ ਮਲਹੋਤਰਾ ਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।

Exit mobile version