‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਯੂਕਰੇਨ ‘ਤੇ ਰੂਸ ਦੇ ਹ ਮਲੇ ਤੋਂ ਬਾਅਦ ਰੂਸ ਦੀ ਰਾਜਧਾਨੀ ਮਾਸਕੋ ‘ਤੇ ਲੱਗੀਆਂ ਆਰਥਿਕ ਪਾਬੰ ਦੀਆਂ ਨੂੰ ਦੇਖਦਿਆਂ ਸਟੇਟ ਬੈਂਕ ਆਫ਼ ਇੰਡੀਆ ਨੇ ਰੂਸੀ ਸੰਸਥਾਵਾਂ ਨਾਲ ਲੈਣ-ਦੇਣ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਅੰਗਰੇਜ਼ੀ ਅਖ਼ਬਾਰ ਇਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਟੇਟ ਬੈਂਕ ਵੱਲੋਂ ਆਪਣੇ ਗ੍ਰਾਹਕਾਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਕਿਹਾ ਗਿਆ ਕਿ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਜਾਂ ਸੰਯੁਕਤ ਰਾਸ਼ਟਰ ਦੀ ਪਾ ਬੰਦੀ ਸੂਚੀ ਵਿੱਚ ਕਿਸੇ ਵੀ ਸੰਸਥਾ, ਬੈਂਕ, ਬੰਦਰਗਾਹ ਜਾਂ ਜਹਾਜ਼ ਨੂੰ ਸ਼ਾਮਲ ਕਰਨ ਵਾਲੇ ਕਿਸੇ ਵੀ ਲੈਣ-ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਹੋ ਸਕੀ।
ਐੱਸਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੀ ਇੱਕ ਮਹੱਤਵਪੂਰ ਅੰਤਰਰਾਸ਼ਟਰੀ ਮੌਜੂਦਗੀ ਹੈ ਅਤੇ ਸਾਨੂੰ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਨਹੀਂ ਤਾਂ ਸਾਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਤੌਰ ‘ਤੇ ਵੇਖਿਆ ਜਾਵੇਗਾ। ਐਸਬੀਆਈ ਨੇ ਆਪਣੇ ਗਾਹਕਾਂ ਨੂੰ ਭੇਜੇ ਇੱਕ ਪੱਤਰ ਵਿੱਚ ਪਾਬੰ ਦੀਸ਼ੁਦਾ ਦੇਸ਼ਾਂ ਤੋਂ ਲੈਣ-ਦੇਣ ਕਰਦੇ ਸਮੇਂ ਸਾਵਧਾਨ ਰਹਿਣ ਲਈ ਵੀ ਕਿਹਾ ਹੈ।
ਯੂਰਪੀ ਦੇਸ਼ਾਂ ਨੇ ਰੂਸ ਦੇ ਸੈਂਟਰਲ ਬੈਂਕ ਦੇ 45 ਲੱਖ ਕਰੋੜ ਰੁਪਏ ਸੀਜ਼ ਕਰ ਦਿੱਤੇ ਹਨ। ਜਰਮਨੀ ਅਤੇ ਇਟਲੀ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਰੂਸ ਨਾਲ ਵਪਾਰ ਪੂਰੀ ਤਰ੍ਹਾਂ ਖ਼ਤ ਮ ਕਰਨ ਦੀ ਧ ਮਕੀ ਦੇ ਦਿੱਤੀ। ਰੂਸ ਦੀ ਕਰੰਸੀ ਰੂਬਲ ਕਮਜ਼ੋਰ ਪੈ ਗਈ। ਲੜਾ ਈ ਤੋਂ ਪਹਿਲਾਂ ਇੱਕ ਡਾਲਰ 84 ਰੂਬਲ ਦੇ ਬਰਾਬਰ ਸੀ ਜਿਹੜਾ ਕਿ ਹੁਣ 105 ‘ਤੇ ਚਲਾ ਗਿਆ। ਦੂਜੇ ਪਾਸੇ ਯੂਰਪ ਦੇ ਦੇਸ਼ ਯੂਕਰੇਨ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ ਲਈ ਇਕੱਠੇ ਹੋ ਗਏ। ਇਨ੍ਹਾਂ ਦੇਸ਼ਾਂ ਨੇ ਬੈਂਕ ਆਫ਼ ਯੂਕਰੇਨ ਵਿੱਚ ਖਾਤਾ ਖੋਲ੍ਹ ਇੱਕ ਅਰਬ ਰੁਪਏ ਜਮ੍ਹਾ ਕੀਤੇ ਹਨ ਜਿਹੜੇ ਯੂਕਰੇਨ ਨੂੰ ਹਥਿ ਆਰ ਜਾਂ ਅਸ ਲਾ ਖਰੀਦਣ ਲਈ ਵਰਤਣ ਵਾਸਤੇ ਖੁੱਲ੍ਹ ਦਿੱਤੀ ਹੈ।
ਰੂਸ ਦੇ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਵੱਡਾ ਵਾਧਾ ਕੀਤਾ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ 9.5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੀ ਵਜ੍ਹਾ ਕਰਕੇ ਰੂਸ ਦੀ ਮੁਦਰਾ ਰੂਬਲ ਦੇ ਡਿੱਗਦੇ ਦਾਮਾਂ ਅਤੇ ਮਹਿੰਗਾਈ ‘ਤੇ ਲਗਾਮ ਕੱਸਣ ਦੇ ਇਰਾਦੇ ਦੇ ਨਾਲ ਇਹ ਕਦਮ ਉਠਾਇਆ ਹੈ।