The Khalas Tv Blog International ਸਾਊਦੀ ਅਰਬ ਨੇ ਖੋਲ੍ਹੇ ਭਾਰਤੀਆਂ ਲਈ ਰਾਹ
International

ਸਾਊਦੀ ਅਰਬ ਨੇ ਖੋਲ੍ਹੇ ਭਾਰਤੀਆਂ ਲਈ ਰਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਗਲੇ ਮਹੀਨੇ ਯਾਨੀ ਕਿ ਇਕ ਦਸੰਬਰ ਤੋਂ ਭਾਰਤ ਦੇ ਲੋਕ ਸਿੱਧੇ ਸਾਊਦੀ ਅਰਬ ਜਾ ਸਕਣਗੇ। ਸਾਊਦੀ ਦੀ ਸਰਕਾਰੀ ਸਮਾਚਾਰ ਏਜੰਸੀ ਸਾਊਦੀ ਪ੍ਰੈੱਸ ਏਜੰਸੀ ਯਾਨੀ ਕਿ ਏਸਪੀਏ ਦੇ ਅਨੁਸਾਰ ਭਾਰਤ ਤੋਂ ਇਲ਼ਾਵਾ ਇੰਡੋਨੇਸ਼ੀਆ, ਪਾਕਿਸਤਾਨ, ਵਿਅਤਨਾਮ, ਬ੍ਰਾਜੀਲ ਤੇ ਮਿਸਰ ਦੇ ਲੋਕ ਵੀ ਸਾਊਦੀ ਜਾ ਸਕਣਗੇ।
ਜਾਣਕਾਰੀ ਮੁਤਾਬਿਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਬਾਵਜੂਦ ਇਨ੍ਹਾਂ ਦੇਸਾਂ ਤੋਂ ਆਉਣ ਵਾਲੇ ਲੋਕਾਂ ਨੂੰ ਸਾਊਦੀ ਪ੍ਰਸ਼ਾਸਨ ਦੀ ਮਨਜੂਰੀ ਵਾਲੇ ਕੇਂਦਰਾਂ ਉੱਤੇ ਪੰਜ ਦਿਨ ਲਈ ਵੱਖਰੇ ਤੌਰ ਉੱਤੇ ਰਹਿਣਾ ਪਵੇਗਾ।
ਸਮਾਚਾਰ ਏਜੰਸੀ ਦੇ ਅਨੁਸਾਰ ਕੋਵਿਡ ਨਿਯਮ ਵੀ ਮੰਨਣੇ ਪੈਣਗੇ। ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੀਆਂ ਚੀਜਾਂ ਆਲਮੀ ਪੱਧਰ ਉੱਤੇ ਕੋਵਿਡ ਮਹਾਂਮਾਰੀ ਦੀ ਸਥਿਤੀ ਅਨੁਸਾਰ ਹੀ ਤੈਅ ਹੋਣਗੀਆਂ ਤੇ ਉਸੇ ਹਿਸਾਬ ਨਾਲ ਟ੍ਰੈਵਲ ਨਿਯਮ ਬਦਲੇ ਜਾਣਗੇ।

Exit mobile version