The Khalas Tv Blog International ਦੁਨੀਆ ਦੇ ਸਭ ਤੋਂ ਭਾਰੀ ਇਨਸਾਨ ਨੇ 546 ਕਿਲੋ ਵਜ਼ਨ ਘੱਟ ਕੀਤਾ ! ਤਰੀਕਾ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ
International

ਦੁਨੀਆ ਦੇ ਸਭ ਤੋਂ ਭਾਰੀ ਇਨਸਾਨ ਨੇ 546 ਕਿਲੋ ਵਜ਼ਨ ਘੱਟ ਕੀਤਾ ! ਤਰੀਕਾ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ

ਬਿਉਰੋ ਰਿਪੋਰਟ – ਦੁਨੀਆ ਦੇ ਸਭ ਤੋਂ ਭਾਰੀ ਆਦਮੀ ਮੰਨੇ ਜਾਣ ਵਾਲੇ ਖਾਲਿਦ ਬਿਨ ਮੋਹਸੇਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਸਾਊਦੀ ਅਰਬ ਦੇ ਸਾਬਕਾ ਕਿੰਗ ਅਬਦੁੱਲਾ ਦੀ ਮਦਦ ਨਾਲ ਉਨ੍ਹਾਂ ਨੇ 546 ਕਿਲੋ ਵਜ਼ਨ ਘੱਟ ਕੀਤਾ ਹੈ । 2013 ਵਿੱਚ ਖਾਲਿਦ ਦਾ ਵਜ਼ਨ 610 ਕਿਲੋ ਸੀ । ਉਹ 3 ਸਾਲ ਤੋਂ ਜ਼ਿਆਦਾ ਬਿਸਤਰੇ ‘ਤੇ ਹੀ ਬੈਠੇ ਰਹੇ,ਉਨ੍ਹਾਂ ਨੂੰ ਰੋਜ਼ ਦੀ ਆਮ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਪਰਿਵਾਰ ਦੀ ਮਦਦ ਲੈਣੀ ਪੈਂਦੀ ਸੀ । ਖਾਲਿਦ ਸਾਊਦੀ ਅਰਬ ਦੇ ਜਜਾਨ ਸ਼ਹਿਰ ਦੇ ਰਹਿਣ ਵਾਲੇ ਸਨ । ਖਾਲਿਦ ਦੇ ਇਸ ਹਾਲ ਨੂੰ ਵੇਖ ਦੇ ਹੋਏ ਤਤਕਾਲੀ ਕਿੰਗ ਅਬਦੁੱਲਾ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਮਦਦ ਕੀਤੀ । ਕਿੰਗ ਨੇ ਖਾਲਿਦ ਦੇ ਲਈ 30 ਮੈਡੀਕਲ ਪ੍ਰੋਫੈਸ਼ਨਲ ਦੀ ਟੀਮ ਦਾ ਇੰਤਜ਼ਾਮ ਕੀਤਾ । ਇਕ ਟੀਮ ਨੇ ਮੈਡੀਕਲ ਟ੍ਰੀਟਮੈਂਟ ਤੋਂ ਲੈਕੇ ਡਾਇਟ ਤੱਕ ਦਾ ਧਿਆਨ ਦਿੱਤਾ ।

546 ਕਿਲੋ ਵਜ਼ਨ ਘਟਾਉਣ ਨੂੰ 10 ਸਾਲ ਲੱਗੇ

2013 ਵਿੱਚ ਖਾਲਿਦ ਦਾ ਵਜ਼ਨ 610 ਕਿਲੋ ਸੀ । 2023 ਤੱਕ ਉਨ੍ਹਾਂ ਦਾ ਵਜ਼ਨ 63.5 ਕਿਲੋ ਹੋ ਗਿਆ । ਉਸ ਵਕਤ ਖਾਲਿਦ ਆਪਣੇ ਬਿਸਤਰੇ ਤੋਂ ਵੀ ਨਹੀਂ ਉੱਠ ਸਕਦਾ ਸੀ । ਇਸ ਲਈ ਉਸ ਦੇ ਘਰ ਜਜਾਨ ਵਿੱਚ ਰਾਜਧਾਨੀ ਰਿਆਦ ਦੇ ਕਿੰਗ ਫਹਾਦ ਮੈਡੀਕਲ ਸਿੱਟੀ ਤੱਕ ਲਿਫਟ ਕ੍ਰੇਨ ਨਾਲ ਸਪੈਸ਼ਲ ਬੈੱਡ ਨਾਲ ਲਿਜਾਇਆ ਗਿਆ ਸੀ । ਜਿੱਥੇ ਉਸ ਦਾ ਇਲਾਜ ਪਲਾਨ ਦੇ ਮੁਤਾਬਿਕ ਕਸਟਮਾਇਜ਼ਡ ਡਾਈਟ ਅਤੇ ਐਕਸਰਸਾਇਜ ਦੇ ਨਾਲ ਫੀਜੀਓ ਥੈਰੇਪੀ ਸੈਸ਼ਨ ਵੀ ਸ਼ਾਮਲ ਕੀਤੇ ਗਏ । ਉਸ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਵੀ ਕੀਤੀ ਗਈ । ਇਸ ਟ੍ਰਾਂਸਫਾਰਮੇਸ਼ਨ ਦੇ ਦੌਰਾਨ ਉਨ੍ਹਾਂ ਨੂੰ ਕਈ ਵਾਰ ਸਕਿਲ ਰਿਮੂਵਲ ਸਰਜਰੀ ਕਰਵਾਉਣੀ ਪਈ । ਕਿਉਂਕਿ ਵਾਧੂ ਵਜ਼ਨ ਘੱਟਣ ਦੇ ਬਾਅਦ ਸਕਿਨ ਬਾਡੀ ਸ਼ੇਪ ਵਿੱਚ ਨਹੀਂ ਆ ਰਹੀ ਸੀ । ਇਸ ਲਈ ਵਾਧੂ ਸਕਿਨ ਨੂੰ ਸਰਜਰੀ ਦੇ ਨਾਲ ਹਟਾਇਆ ਗਿਆ । ਹੁਣ ਖਾਲਿਸ ਨੂੰ ਸਮਾਇਲਿੰਗ ਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ,ਇਹ ਨਿਕਨੇਮ ਉਨ੍ਹਾਂ ਨੂੰ ਮੈਡੀਕਲ ਟੀਮ ਨੇ ਦਿੱਤਾ ਹੈ ।

Exit mobile version