The Khalas Tv Blog India PU ਵਿਦਿਆਰਥੀ ਚੋਣਾਂ: ਸੱਥ ਦੇ ਸਾਬਤ ਸੂਰਤ ਸਿੱਖ ਨੌਜਵਾਨ ਅਸ਼ਮੀਤ ਸਿੰਘ ਦੇ ਕਾਗਜ਼ ਰੱਦ
India Punjab

PU ਵਿਦਿਆਰਥੀ ਚੋਣਾਂ: ਸੱਥ ਦੇ ਸਾਬਤ ਸੂਰਤ ਸਿੱਖ ਨੌਜਵਾਨ ਅਸ਼ਮੀਤ ਸਿੰਘ ਦੇ ਕਾਗਜ਼ ਰੱਦ

ਬਿਊਰੋ ਰਿਪੋਰਟ (ਚੰਡੀਗੜ੍ਹ, 27 ਅਗਸਤ): ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਹੋ ਰਹੀਆਂ ਹਨ ਅਤੇ ਇਸਦੇ ਲਈ ਵਿਦਿਆਰਥੀ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਇਸਦੇ ਚੱਲਦਿਆਂ ਅੱਜ ਵਿਦਿਆਰਥੀ ਜਥੇਬੰਦੀ ਸੱਥ (SATH) ਦੇ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜੇ ਇਨਸਾਫ਼ ਨਹੀਂ ਮਿਲਿਆ ਤਾਂ ਜਥੇਬੰਦੀ ਸੱਥ ਵੱਲੋਂ ਡੀਨ ਦਫ਼ਤਰ ਨੂੰ ਤਾਲਾ ਮਾਰਿਆ ਜਾਵੇਗਾ।

ਸੱਥ ਜਥੇਬੰਦੀ ਨੇ ਆਪਣੇ ਸਾਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਪੰਜਾਬ ਯੂਨਵਰਸਿਟੀ ਉੱਤੇ ਕਾਬਜ਼ RSS ਦੇ ਕਰਿੰਦਿਆਂ ਨੇ ਧੱਕੇਸ਼ਾਹੀ ਕਰਦਿਆਂ ਸੱਥ ਦੇ ਸਾਬਤ ਸੂਰਤ ਸਿੱਖ ਨੌਜਵਾਨ ਅਸ਼ਮੀਤ ਸਿੰਘ ਦੇ ਕਾਗਜ਼ ਰੱਦ ਕੀਤੇ ਹਨ। ਇਸ ਸਬੰਧੀ ਜਥੇਬੰਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਮਾਮਲੇ ਦਾ ਨੋਟਿਸ ਲੈਣ ਵਾਸਤੇ ਕਿਹਾ ਹੈ।

ਜਥੇਬੰਦੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਮੁਤਾਬਕ ਜਥੇਬੰਦੀ ਸਵੇਰ ਦੀ ਡੀਨ ਦਫ਼ਤਰ ਦੇ ਬਾਹਰ ਧਰਨੇ ਉੱਪਰ ਬੈਠੀ ਹੋਈ ਹੈ। ਅਸ਼ਮੀਤ ਸਿੰਘ ਪਿਛਲੇ ਪੰਜ ਸਾਲ ਤੋਂ ਲਗਾਤਾਰ ਕੈਂਪਸ ਵਿੱਚ ਪੰਥ ਪੰਜਾਬ ਅਤੇ ਵਿਦਿਆਰਥੀ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜੇ ਇਨਸਾਫ ਨਹੀਂ ਮਿਲਿਆ ਤਾਂ ਸੱਥ ਵੱਲੋਂ ਡੀਨ ਦਫ਼ਤਰ ਨੂੰ ਤਾਲਾ ਮਾਰਿਆ ਜਾਵੇਗਾ।

Exit mobile version