The Khalas Tv Blog Khetibadi NIA ਵੱਲੋਂ ਕਿਸਾਨ ਆਗੂਆਂ ਦੇ ਘਰਾਂ ’ਤੇ ਮਾਰੇ ਛਾਪਿਆਂ ਦੀ ਸਖ਼ਤ ਨਿਖੇਧੀ, ਤਿੱਖਾ ਜਵਾਬ ਦੀ ਚੇਤਾਵਨੀ
Khetibadi Punjab

NIA ਵੱਲੋਂ ਕਿਸਾਨ ਆਗੂਆਂ ਦੇ ਘਰਾਂ ’ਤੇ ਮਾਰੇ ਛਾਪਿਆਂ ਦੀ ਸਖ਼ਤ ਨਿਖੇਧੀ, ਤਿੱਖਾ ਜਵਾਬ ਦੀ ਚੇਤਾਵਨੀ

ਬਿਉਰੋ ਰਿਪੋਰਟ: ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ NIA ਵੱਲੋਂ ਕਿਸਾਨ ਆਗੂਆਂ ਦੇ ਘਰਾਂ ’ਤੇ ਮਾਰੇ ਗਏ ਛਾਪਿਆਂ ਦੀ ਸਖਤ ਨਿਖੇਧੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਿੱਥੇ 31 ਅਗਸਤ ਨੂੰ ਸ਼ੰਭੂ, ਖਨੌਰੀ ਅਤੇ ਰਤਨਪੁਰਾ ਰਾਜਿਸਥਾਨ ਤੇ ਮੋਰਚਿਆਂ ਵਿੱਚ ਦਿੱਲੀ ਅੰਦੋਲਨ 2 ਦੇ 200 ਦਿਨ ਪੂਰੇ ਹੋਣ ਵੱਡੇ ਇੱਕਠ ਹੋ ਰਹੇ ਹਨ ਓਥੇ ਹੀ ਮੋਰਚੇ ਮੋਦੀ ਸਰਕਾਰ ਆਪਣੀਆਂ ਕੇਂਦਰੀ ਏਜੰਸੀਆਂ ਦੀ ਨਾਜਾਇਜ਼ ਵਰਤੋਂ ਕਰਦੇ ਹੋਏ ਬੀਕੇਯੂ ਕ੍ਰਾਂਤੀਕਾਰੀ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰ ਐਨਆਈਏ ਨੇ ਸਵੇਰੇ 6 ਵਜੇ ਛਾਪਾ ਮਾਰਿਆ ਗਿਆ ਹੈ, ਓਹਨਾ ਦੇ ਘਰ ਨੂੰ ਸੰਗੀਨ ਅਪਰਾਧੀਆਂ ਵਾਂਗ ਘੇਰਾ ਪਾਇਆ ਗਿਆ।

ਉਨ੍ਹਾਂ ਕਿਹਾ ਕਿ ਅਸੀਂ ਦੋਨਾਂ ਮੋਰਚਿਆਂ ਵੱਲੋਂ ਸਰਕਾਰ ਦੀ ਇਸ ਹਰਕਤ ਦੀ ਨਿਖੇਧੀ ਕੀਤੀ ਜਾਂਦੀ ਹੈ। ਛਾਪਿਆਂ ਦੀ ਟਾਈਮਿੰਗ ਉਸ ਵੇਲੇ ਹੈ ਜਦੋਂ ਮੋਰਚਾ ਲਗਾਤਾਰ ਵਿਸਤਾਰ ਲੈ ਰਿਹਾ ਹੈ। ਅਜਿਹੇ ਕੰਮ ਇਸ ਲਈ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ। ਸਾਡੇ ਖ਼ਿਲਾਫ਼ ਪਹਿਲਾਂ ਖ਼ਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ ਗਿਆ ਅਤੇ ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਜੀ ਦੇ ਪਤੀ ਤੇ ਲੰਬਾ ਸਮਾਂ ਪਹਿਲਾਂ ਕੇਂਦਰ ਵੱਲੋਂ UAPA ਲਗਾਇਆ ਗਿਆ, ਜਿਸ ਤੋਂ ਇਹ ਅਦਾਲਤ ਚੋਂ ਬਰੀ ਹੋ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ ਮਸ਼ਵਰਾ ਕਰਕੇ ਕੇਂਦਰ ਨੂੰ ਇਹਦਾ ਜਵਾਬ ਦੇਣਗੇ ਔਰ ਅਸੀਂ NIA ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਐਨ ਆਈ ਏ ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਸੰਘਰਸ਼ ਕਰਨ ਤੋਂ ਰੋਕ ਸਕਦੇ ਅਤੇ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਦੇਸ਼ ਦੇ ਕਿਸਾਨਾਂ ਮਜਦੂਰਾਂ ਨੂੰ 31 ਅਗਸਤ ਦੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

Exit mobile version