The Khalas Tv Blog India ਕੇਂਦਰੀ ਬਜਟ 2025 ਨੂੰ ਲੈ ਕੇ ਸਰਵਣ ਸਿੰਧ ਪੰਧੇਰ ਦਾ ਬਿਆਨ, ‘ਬਜਟ ‘ਚ ਕਿਸਾਨਾਂ ਦੇ ਹੱਥ ਖਾਲੀ’
India Khetibadi Punjab

ਕੇਂਦਰੀ ਬਜਟ 2025 ਨੂੰ ਲੈ ਕੇ ਸਰਵਣ ਸਿੰਧ ਪੰਧੇਰ ਦਾ ਬਿਆਨ, ‘ਬਜਟ ‘ਚ ਕਿਸਾਨਾਂ ਦੇ ਹੱਥ ਖਾਲੀ’

ਲੰਘੇ ਕੱਲ੍ਹ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ। ਕੇਂਦਰੀ ਬਜਟ 2025-26  ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾਕਿ ਕੇਂਦਰ ਸਰਕਾਰ ਤੋਂ ਕਿਸਾਨਾਂ ਬੜੀਆਂ ਆਸਾਂ ਸੀ ਕੇ ਭਾਜਪਾ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ। ਪਰ ਇਹ ਨਿਰਾਸ਼ ਜਨਕ ਬਜਟ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੁਝ ਮੀਡੀਆ ਅਦਾਰਿਆਂ ਵੱਲੋਂ ਜ਼ੋਰ-ਛੋਰ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਬਜਟ ਵਿੱਚ ਮੱਧ ਵਰਗ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਪਰ ਬਜਟ ਵਿੱਚ ਮੱਧ ਵਰਗ ਲਈ ਕੁਝ ਵੀ ਅਜਿਹਾ ਨਹੀਂ ਹੈ।

ਪੰਧੇਰ ਨੇ ਕਿਹਾ ਕਿ ਜਿਸ ਸਿੱਖਿਆ ਦੇ ਨਾਲ ਦੇਸ਼ ਨੇ ਦੁਨੀਆ ਵਿੱਚ ਵਿਸ਼ਵ ਗੁਰੂ ਬਣਨਾ ਸੀ ਕੇਂਦਰ ਸਰਕਾਰ ਨੇ ਉਸੇ ਵਿਦਿਆ ਦਾ ਬਜਟ ਹੀ ਘਟਾ ਦਿੱਤਾ, ਇਸ ਤੋਂ ਇਲਾਵਾ ਮੈਡੀਕਲ ਖੇਤਰ ਦਾ ਬਜਟ ਵੀ ਘਟਾਇਆ ਗਿਆ ਅਤੇ ਰੂਲਰ ਡਿਵੈਲਪਮੈਂਟ ਦੇ ਬਜਟ ਵੀ ਕੇਂਦਰ ਸਰਕਾਰ ਵੱਲੋਂ ਘਟਾਇਆ ਗਿਆ ਹੈ।

ਪੰਧੇਰ ਨੇ ਕਿਹਾ ਕਿ ਬਜਟ ਵਿੱਚ ਖੇਤੀ ਸੈਕਟਰ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ ਅਤੇ ਨਾ ਹੀ MSP ਗਾਰੰਟੀ ਕਾਨੂੰਨ ਲਈ ਇੱਕ ਪੈਸਾ ਰੱਖਿਆ ਗਿਆ ਹੈ। ਪੰਧੇਰ ਨੇ ਕਿਹਾ ਕਿ ਬਜਟ ਵਿੱਚ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਕੀਤੀ ਗਈ ਤੇ ਨਾ ਹੀ ਫਸਲੀ ਬੀਮਾ ਯੋਜਨਾ ਲਈ ਕੁਝ ਕਿਹਾ ਗਿਆ ਹੈ ਅਤੇ ਨਾ ਹੀ ਮਜ਼ਦੂਰਾਂ ਦੀ ਮਨਰੇਗਾ ਸਕੀਮਨ ਲਈ ਇੱਕ ਵੀ ਪੈਸਾ ਰੱਖਿਆ ਗਿਆ ਹੈ।

ਬਿਹਾਰ ਲਈ ਕੀਤੇ ਐਲਾਨਾਂ ਬਾਰੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਬਿਹਾਰ ’ਚ ਮਖਾਨਾ ਬੋਰਡ ਬਣਾਉਣ ਦੀ ਗੱਲ ਕੀਤੀ ਹੈ ਪਰ ਜਿਹੜੇ ਅੱਠ ਮਸਾਲਿਆਂ ਦੇ ਬੋਰਡ ਬਣਾਏ ਗਏ ਸਨ ਉਹ ਕਿੱਥੇ ਹਨ। ਪੰਧੇਰ ਨੇ ਸਵਾਲ ਕਰਦਿਆਂ ਕਿਹਾ ਕਿ 2015 ਮੋਦੀ ਸਰਕਾਰ ਨੇ ਬਿਹਾਰ ਨੂੰ ਲੱਖਾਂ ਕਰੌੜਾਂ ਦਾ ਪੈਕਜ ਦਿੱਤਾ ਸੀ ਕੀ ਉਹ ਪੈਕਜ ਬਿਹਾਰ ਦੇ ਲੋਕਾਂ ਨੂੰ ਮਿਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਲੈਕਸ਼ਨ ਸਟੰਟ ਹਨ।

ਇਸ ਬਜਟ ਵਿੱਚ ਕਿਸਾਨਾਂ ਲਈ, ਮਜ਼ਦੂਰਾਂ ਲਈ, ਪੂਰੇ ਪੇਂਡੂ ਭਾਰਤ ਲਈ,ਆਮ ਸ਼ਹਿਰੀਆਂ ਲਈ, ਆਮ ਬੰਦੇ ਲਈ ਇਹਦੇ ਵਿੱਚ ਕੁਛ ਵੀ ਨਹੀਂ ਹੈ ਇਹ ਸਿਰਫ ਕਾਰਪੋਰੇਟ ਪੱਖੀ ਬਜਟ ਪੇਸ਼ ਕੀਤਾ ਗੀਆ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਲੋਕਾਂ ਨੂੰ ਕਿਹਾ ਕਿ ਅੰਦੋਲਨ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਹੈ ਇਸ ਲਈ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ।

Exit mobile version