The Khalas Tv Blog India ਪਰਮਜੀਤ ਸਰਨਾ ਨੇ ਹਜ਼ੂਰ ਸਾਹਿਬ ਤੋਂ ਮੁੱਖ ਮੰਤਰੀ ਨੂੰ ਸਿਰੋਪਾ ਦੇਣ ‘ਤੇ ਚੁੱਕੇ ਸਵਾਲ! ਕਹੀ ਵੱਡੀ ਗੱਲ
India Punjab

ਪਰਮਜੀਤ ਸਰਨਾ ਨੇ ਹਜ਼ੂਰ ਸਾਹਿਬ ਤੋਂ ਮੁੱਖ ਮੰਤਰੀ ਨੂੰ ਸਿਰੋਪਾ ਦੇਣ ‘ਤੇ ਚੁੱਕੇ ਸਵਾਲ! ਕਹੀ ਵੱਡੀ ਗੱਲ

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ (Paramjeet Singh Sarna) ਨੇ ਹਜ਼ੂਰ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰੋਪਾ ਦੇਣ ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਮੱਥਾ ਟੇਕਣ ਗਏ ਸਨ। ਇਸ ਤੇ ਕੋਈ ਕਿੰਤੂ ਨਹੀਂ ਹੋਣਾ ਚਾਹੀਦਾ ਪਰ ਜਿਸ ਤਰਾਂ ਇਕ ਪਤਿਤ ਨੂੰ ਸਿਰੋਪਾ ਦਿੱਤਾ ਹੈ। ਇਹ ਇਕ ਵੱਡੀ ਭੁੱਲ ਹੈ। ਜਿਸ ਵਿਅਕਤੀ ਕੋਲ ਗੁਰੂ ਦੀ ਮੋਹਰ ਕੇਸ ਹੀ ਨਾ ਹੋਣ ਉਸ ਨੂੰ ਤਖਤ ਸਾਹਿਬ ਤੋਂ ਕਿਸ ਤਰ੍ਹਾਂ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਸਰਨਾ ਨੇ ਕਿਹਾ ਕਿ ਤਖਤ ਸਾਹਿਬ ਦੀ ਆਪਣੀ ਇਕ ਮਰਿਆਦਾ ਹੈ। ਉਸ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਤਖ਼ਤ ਸਾਹਿਬ ਤੋਂ ਹੀ ਪਤਿਤ ਵਿਅਕਤੀਆਂ ਦਾ ਮਾਣ ਸਨਮਾਨ ਹੋਵੇਗਾ ਫੇਰ ਸਿੱਖੀ ਨੂੰ ਢਾਹ ਲੱਗਣ ਤੋਂ ਅਸੀਂ ਕਿਵੇਂ ਰੋਕ ਸਕਾਂਗੇ ?

ਸਰਨਾ ਨੇ ਕਿਹਾ ਕਿ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਬਹੁਤ ਹੀ ਸੂਝਵਾਨ ਹਨ ਅਤੇ ਉਨ੍ਹਾਂ ਦਾ ਕੌਮ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਹੈਰਾਨੀ ਜਤਾਉਂਦਿਆਂ ਕਿਹਾ ਗਿਆਨੀ ਕੁਲਵੰਤ ਸਿੰਘ ਦੇ ਹੁੰਦਿਆਂ ਇਕ ਪਤਿਤ ਨੂੰ ਕਿਵੇਂ ਸਨਮਾਨਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿਮਰਿਯਾਦਾ ਭੰਗ ਕਰਨ ਲਈ ਅਸੀ ਕਲਗੀਧਰ ਪਾਤਸ਼ਾਹ ਦੇ ਦੇਣਦਾਰ ਹੋਵਾਂਗੇ। ਸਰਨਾ ਨੇ ਕਿਹਾ ਕਿ ਭਗਵੰਤ ਮਾਨ ਨਾ ਸਿਰਫ ਪਤਿਤ ਹੀ ਹੈ ਸਗੋਂ ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਮੰਨਦਾ। ਅਜਿਹੇ ਸਿੱਖੀ ਤੋਂ ਮੁਨਕਰ ਵਿਅਕਤੀ ਦਾ ਤਖ਼ਤ ਸਾਹਿਬ ਤੋਂ ਸਨਮਾਨ ਹੋਣਾ ਬੇਹੱਦ ਮੰਦਭਾਗੀ ਗੱਲ ਹੈ। ਕੀ ਪੰਜਾਬ ਦਾ ਮੁੱਖ ਮੰਤਰੀ ਹੋਣਾ ਪਤਿਤ ਹੋਣ ਦੀ ਗੱਲ ਨੂੰ ਛੋਟ ਦੇ ਦਿੰਦਾ ਹੈ ? ਇਹ ਮੇਰੀ ਭਗਵੰਤ ਮਾਨ ਨਾਲ ਕੋਈ ਜਾਤੀ ਰੰਜਸ਼ ਨਹੀ ਪਰ ਮੈਂ ਸਮਝਦਾ ਹਾਂ ਕਿ ਤਖ਼ਤ ਸਾਹਿਬ ਦੀ ਮਰਿਆਦਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ।

ਮੈਂ ਭਗਵੰਤ ਮਾਨ ਨੂੰ ਵੀ ਸਲਾਹ ਦੇਂਦਾ ਹਾਂ ਕਿ ਕਲਗੀਧਰ ਪਾਤਸ਼ਾਹ ਜੀ ਦਾ ਇਹ ਮਹਾਨ ਤਖ਼ਤ ਹੈ ਜਿੱਥੋਂ ਤੁਹਾਨੂੰ ਭਾਵੇਂ ਗਲਤੀ ਨਾਲ ਹੀ ਸਿਰਪਾਉ ਦੀ ਦਾਤ ਮਿਲ ਗਈ ਹੈ ਹੁਣ ਤੁਸੀਂ ਇਸ ਦਾਤ ਦੀ ਕਦਰ ਕਰਦਿਆਂ ਅੱਗੇ ਤੋਂ ਕੇਸ ਦਾੜ੍ਹੀ ਕਤਲ ਕਰਨੇ ਛੱਡ ਕਿ ਪੂਰੇ ਸਰਦਾਰ ਬਣੋ ਅਤੇ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਹੋਵੋਂ।

ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਹਜ਼ੂਰ ਸਾਹਿਬ ਦੇ ਮੁੱਖ ਪ੍ਰਸ਼ਾਸਕ ਵਿਜੈ ਸਤਬੀਰ ਸਿੰਘ ਨਾਲ ਗੱਲ ਕਰਕੇ ਇੱਕ ਨਿਮਾਣੇ ਸਿੱਖ ਵਜੋਂ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਤਾਂ ਉਹਨਾਂ ਨੇ ਮਾਫ਼ੀ ਮੰਗਦਿਆਂ ਇਹ ਵਾਅਦਾ ਕੀਤਾ ਹੈ ਕਿ ਅੱਗੇ ਵਾਸਤੇ ਇਸ ਤਰ੍ਹਾਂ ਨਹੀ ਹੋਵੇਗਾ, ਪਰ ਮੈ ਉਹਨਾਂ ਨੂੰ ਤਖ਼ਤ ਸਾਹਿਬ ਵਿਖੇ ਖਿਮਾਂ ਜਾਚਨਾ ਕਰਨ ਦੀ ਬੇਨਤੀ ਕੀਤੀ ਹੈ ,ਉਹਨਾਂ ਦੀ ਅਵਾਜ਼ ਤੋਂ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਹੁਣ ਦਿਲੋਂ ਪਛੁਤਾਵਾ ਹੈ ਤੇ ਅੱਗੇ ਤੋਂ ਉਹ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਗੇ। ਇਸਦੇ ਨਾਲ ਹੀ ਮੇਰਾ ਉਹਨਾਂ ਸਤਿਕਾਰਤ ਸਿੱਖ ਸਖਸ਼ੀਅਤਾਂ ਨੂੰ ਵੀ ਸੁਆਲ ਹੈ ਜੋ ਉਸ ਵੇਲੇ ਨਾਲ ਸਨ ਕਿ ਜੋ ਵੀ ਹੋਇਆ ਕੀ ਉਹ ਸਹੀ ਤੇ ਕੀ ਅਸੀ ਗੁਰੂ ਨੂੰ ਕੀ ਮੁਖ ਦਿਖਾਵਾਂਗੇ।

 

ਇਹ ਵੀ ਪੜ੍ਹੋ –   ਪੰਜਾਬ ਦੇ ਇੰਨ੍ਹਾਂ ਸਾਬਕਾ ਮੰਤਰੀਆਂ ਖਿਲਾਫ ਚੱਲੇਗਾ ਕੇਸ! ਸਪੀਕਰ ਨੇ ਦਿੱਤੀ ਮਨਜ਼ੂਰੀ

 

Exit mobile version