The Khalas Tv Blog India ਸਰਦੂਲਗੜ੍ਹ ਦੀ ਧੀ ਟੋਰਾਂਟੋ ਪੁਲਿਸ ’ਚ ਹੋਈ ਭਰਤੀ…ਪੰਜਾਬ ਦਾ ਨਾਮ ਕੀਤਾ ਰੌਸ਼ਨ
India International Punjab

ਸਰਦੂਲਗੜ੍ਹ ਦੀ ਧੀ ਟੋਰਾਂਟੋ ਪੁਲਿਸ ’ਚ ਹੋਈ ਭਰਤੀ…ਪੰਜਾਬ ਦਾ ਨਾਮ ਕੀਤਾ ਰੌਸ਼ਨ

ਸਰਦੂਲਗੜ੍ਹ : ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਮਾਣਮੱਤੀ ਪ੍ਰਾਪਤੀ ਪੰਜਾਬ ਦੀ ਧੀ ਨੇ ਕੈਨੇਡਾ ‘ਚ ਪ੍ਰਾਪਤ ਕੀਤੀ ਹੈ।

ਮਾਨਸਾ ਦੇ ਸਰਦੂਲਗੜ੍ਹ ਦੀ ਧੀ ਟੋਰਾਂਟੋ ਪੁਲਿਸ ’ਚ ਭਰਤੀ ਹੋਈ ਹੈ। ਨਵਕਿਰਨ ਨੇ ਆਪਣੀ ਸਕੂਲੀ ਪੜ੍ਹਾਈ ਸਰਦੂਲੇਵਾਲਾ ਤੋਂ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ਾਨਦਾਰ ਪ੍ਰਾਪਤੀ ਨਵਕਿਰਨ ਦੇ ਸਮੱਰਪਣ, ਲਗਨ ਅਤੇ ਸਮਾਜ ਦੀ ਸੇਵਾ ਕਰਨ ਦੇ ਜਨੂੰਨ ਦਾ ਪ੍ਰਮਾਣ ਹੈ।

ਮੀਰਾ ਪਬਲਿਕ ਸਕੂਲ ਤੋਂ ਟੋਰਾਂਟੋ ਪੁਲਿਸ ਵਿਭਾਗ ਤੱਕ ਦੀ ਯਾਤਰਾ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਹੈ। ਪ੍ਰਤਿਭਾਸ਼ਾਲੀ ਅਤੇ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਪਾਲਣ ਲਈ ਸਕੂਲ ਦੀ ਵਚਨਬੱਧਤਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ।

 

 

Exit mobile version