The Khalas Tv Blog India ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਲੈ ਕੇ ਦਿੱਤਾ ਫੈਸਲਾ, ਸਰਵਨ ਪੰਧੇਰ ਇਸ ਦਿਨ ਦੇਣਗੇ ਕੋਈ ਜਵਾਬ
India Punjab

ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਲੈ ਕੇ ਦਿੱਤਾ ਫੈਸਲਾ, ਸਰਵਨ ਪੰਧੇਰ ਇਸ ਦਿਨ ਦੇਣਗੇ ਕੋਈ ਜਵਾਬ

Sarvan Singh Pandher

ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarvan Singh Pandher) ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ‘ਤੇ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫੈਸਲੇ ‘ਤੇ ਕਿਹਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਨਹੀਂ ਮਿਲੀ ਹੈ। ਇਸ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਸ ‘ਤੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ। ਪੰਧੇਰ ਨੇ ਕਿਹਾ ਕਿ ਸਾਰੇ ਕਿਸਾਨ 15 ਅਗਸਤ ਦੀ ਦਿੱਤੀ ਕਾਲ ਨੂੰ ਸਫਲ ਬਣਾਉਣ ਵਿੱਚ ਰੁਝੇ ਹੋਏ ਹਨ ਅਤੇ ਇਸ ਤੋਂ ਬਾਅਦ ਹੀ ਮੀਟਿੰਗ ਕੀਤੀ ਜਾਵੇਗੀ।

ਪੰਧੇਰ ਨੇ ਕਿਹਾ ਕਿ 15 ਅਗਸਤ ਤੋਂ ਬਾਅਦ ਹੀ ਇਸ ਸਬੰਧੀ ਕੁਝ ਕਿਹਾ ਜਾਵੇਗਾ। ਪੰਧੇਰ ਨੇ ਕਿਹਾ ਕਿ ਜੇਕਰ ਰਸਤਾ ਖੁੱਲ੍ਹਦਾ ਹੈ ਤਾਂ ਇਹ ਵਪਾਰੀਆਂ,ਟਰਾਂਸਪੋਟਰਾਂਂ ਦੇ ਨਾਲ-ਨਾਲ ਆਮ ਜਨਤਾ ਸਮੇਤ ਸਾਰਿਆਂ ਲਈ ਸੁੱਖਦ ਹੋਵੇਗਾ।। ਇਸ ਨਾਲ ਕਿਸਾਨਾਂ ਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। 

ਇਹ ਵੀ ਪੜ੍ਹੋ –      ਸ਼ੰਭੂ ਬਾਰਡਰ ਖੋਲ੍ਹਣ ’ਤੇ ਸੁਪਰੀਮ ਕੋਰਟ ਦੇ ਪੰਜਾਬ ਤੇ ਹਰਿਆਣਾ ਨੂੰ ਵੱਡੇ ਨਿਰਦੇਸ਼! ‘ਨੈਸ਼ਨਲ ਹਾਈਵੇਅ ਪਾਰਕਿੰਗ ਏਰੀਆ ਨਹੀਂ!’

Exit mobile version