ਸਰਬਜੀਤ ਸਿੰਘ ਖਾਲਸਾ ਨੇ ਉਨਾਂ ਨੇ ਅਫ਼ਵਾਹਾਂ ਦਾ ਖੰਡਨ ਕੀਤਾ ਬਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ‘ਤੇ ਇਲਜ਼ਾਮ ਲਗਾਏ ਜਾ ਰਹੇ ਸਨ ਉਨ੍ਹਾਂ ਨੇ ਕਾਂਗਰਸ ਦਾ ਹਿਮਾਇਤ ਕੀਤੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਨੂੰ ਕੋਈ ਵੀ ਹਿਮਾਇਤ ਨਹੀਂ ਕੀਤੀ ਗਈ।
ਇੱਤ ਵੀਡੀਓ ਜਾਰੀ ਕਰਦਿਆਂ ਉਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਂਗਰਸ ਨੂੰ ਕੋਈ ਹਿਮਾਇਤ ਨਹੀਂ ਦਿੱਤੀ ਗਈ, ਇਹ ਕੋਰੀਆਂ ਅਫ਼ਵਾਹਾਂ ਹਨ ਇਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਫੇਕ ਫੋਟੇ ਐਡਿਟ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਅਫ਼ਵਾਹ ਫਲਾਉਣ ਵਾਲੇ ’ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਡੇ ਧੜੇ ਵਿੱਚ ਕੋਈ ਫੁੱਟ ਨਹੀਂ ਪਈ, ਅਸੀਂ ਸਾਰੇ ਇਕੱਠੇ ਹਨ। ਖਾਲਸਾ ਨੇ ਕਿਹਾ ਕਿ ਉਨ੍ਹਾਂ ਦੇ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਨਾ ਤਾਂ ਉਹ ਚੋਣਾਂਮ ਲੜੇਗੀ ਅਤੇ ਨਾ ਹੀ ਕਿਸੇ ਦੀ ਹਿਮਾਇਤ ਕਰੇਗੀ।