The Khalas Tv Blog India ਸੰਯੁਕਤ ਸਮਾਜ ਮੋਰਚੇ ਦੀ ਚੋਣ ਮੈਦਾਨ ‘ਚ ਪੂਰੀ ਤਿਆਰੀ
India

ਸੰਯੁਕਤ ਸਮਾਜ ਮੋਰਚੇ ਦੀ ਚੋਣ ਮੈਦਾਨ ‘ਚ ਪੂਰੀ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਸਮਾਜ ਮੋਰਚੇ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਉੱਤਰਨ ਦੀ ਕਿਸਾਨ ਜਥੇਬੰਦੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵਜੋਂ ਅਰਜ਼ੀ ਦੇਣ ਦੀ ਅੱਜ ਆਖ਼ਰੀ ਤਰੀਕ ਸੀ। ਸੰਯੁਕਤ ਸਮਾਜ ਮੋਰਚਾ ਨੇ ਕਿਹਾ ਕਿ ਸਾਡੇ ਕੋਲ ਸਾਰੇ ਹਲਕਿਆਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਅਰਜ਼ੀਆਂ ਪਹੁੰਚੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਅੱਜ ਹੀ ਮਿਲੀਆਂ ਹਨ, ਜਿਸ ‘ਤੇ ਵਿਚਾਰ ਕਰਨ ਲਈ ਥੋੜ੍ਹਾ ਟਾਈਮ ਲੱਗੇਗਾ। ਇਸ ਕਰਕੇ ਅਸੀਂ 16 ਜਨਵਰੀ ਨੂੰ ਉਮੀਦਵਾਰਾਂ ਦੀ ਅਗਲੀ ਲਿਸਟ ਦਾ ਐਲਾਨ ਕਰਾਂਗੇ।

ਸੰਯੁਕਤ ਸਮਾਜ ਮੋਰਚਾ ਦੇ ਲੀਡਰ ਬਲਦੇਵ ਸਿੰਘ ਭੰਗੂ, ਪ੍ਰੋ. ਮਨਜੀਤ ਸਿੰਘ ਅਤੇ ਡਾ.ਸਵੈਮਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੀਟਾਂ ਲਈ ਉਮੀਦਵਾਰਾਂ ਦੇ ਨਾਂਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਦੂਜੀ ਸੂਚੀ 16 ਜਨਵਰੀ ਨੂੰ ਜਾਰੀ ਕੀਤੀ ਜਾਵੇਗੀ। ਪਹਿਲੀ ਸੂਚੀ ਵਿੱਚ ਮੋਰਚੇ ਵੱਲੋਂ 10 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ।

Exit mobile version