The Khalas Tv Blog Punjab ਸੰਗਰੂਰ ਵਿੱਚ ਬੇਦਰਦੀ ਨਾਲ ਨੌਜਵਾਨ ਦਾ ਕਤਲ ! ਤੇਜ਼ਧਾਰ ਹਥਿਆਰ ਨਾਲ ਗਰਦਨ ਵੱਢੀ
Punjab

ਸੰਗਰੂਰ ਵਿੱਚ ਬੇਦਰਦੀ ਨਾਲ ਨੌਜਵਾਨ ਦਾ ਕਤਲ ! ਤੇਜ਼ਧਾਰ ਹਥਿਆਰ ਨਾਲ ਗਰਦਨ ਵੱਢੀ

ਬਿਉਰੋ ਰਿਪੋਰਟ – ਸੰਗਰੂਰ (Sangrur) ਦੇ ਪਿੰਡ ਨਾਗਰਾ ਵਿੱਚ ਮਿੱਟੀ ਨਾਲ ਭਰੀ ਟਰੈਕਟਰ-ਟ੍ਰਾਲੀ (Tractor-Trolly) ਨੂੰ ਲੈਕੇ ਜਾ ਰਹੇ ਇੱਕ ਵਿਅਕਤੀ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ ।

ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਗੁਰਪ੍ਰੀਤ ਸਿੰਘ ਸੁਲਰਘਾਟ ਦਾ ਰਹਿਣ ਵਾਲਾ ਸੀ । ਉਸ ਦੇ ਚਾਚੇ ਨੇ ਦੱਸਿਆ ਕਿ ਭਤੀਜਾ ਗੁਰਪ੍ਰੀਤ ਖੇਤੀ ਕਰਦਾ ਸੀ । ਪਿੰਡ ਨਾਗਾਰੇ ਵਿੱਚ ਮਿੱਟੀ ਦੀ ਟ੍ਰਾਲੀ ਭਰਕੇ ਪਿੰਡ ਗੁਜਰਾ ਜਾ ਰਿਹਾ ਸੀ । ਇਸ ਦੌਰਾਨ ਰਾਹ ਵਿੱਚ ਖੜੇ ਇੱਕ ਵਿਅਕਤੀ ਨੇ ਕਥਿੱਤ ਤੌਰ ‘ਤੇ ਉਸ ਦੇ ਟਰੈਕਟਰ ‘ਤੇ ਚੜ੍ਹਕੇ ਉਸ ਦੀ ਧੌਣ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ । ਜਿਸ ਨਾਲ ਉਹ ਗੰਭੀਰ ਹੋ ਗਿਆ ।

ਇਲਾਜ ਦੇ ਲਈ ਸੰਗਰੂਰ ਦੇ ਹਸਤਪਾਲ ਵਿੱਚ ਲਿਜਾਇਆ ਗਿਆ । ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ । ਜਿੱਥੇ ਉਸ ਦੀ ਮੌਤ ਹੋ ਗਈ,ਜਦਕਿ ਇੰਸਪੈਕਟਰ ਗੁਰਨਾਮ ਸਿੰਘ ਨੇ ਕਤਲ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਜਲਦ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ । ਗੁਰਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਸ਼ਖਸ ਸੁਲਰਘਰਾਟ ਦੇ ਕੋਲ ਮੌਡਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।

ਗੁਰਪ੍ਰੀਤ ਦੇ ਕਤਲ ਪਿੱਛੇ ਕੀ ਕਾਰਨ ਸੀ ? ਕੀ ਨਿੱਜੀ ਦੁਸ਼ਮਣੀ ਦੀ ਵਜ੍ਹਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ? ਕੀ ਪੈਸਿਆਂ ਜਾਂ ਫਿਰ ਜਾਇਦਾਦ ਦਾ ਕੋਈ ਰੌਲਾ ਸੀ ? ਜਾਂ ਫਿਰ ਕੋਈ ਵਜ੍ਹਾ ਸੀ । ਫਿਲਹਾਲ ਪੁਲਿਸ ਘਰ ਵਾਲਿਆਂ ਦੇ ਬਿਆਨ ਦਰਜ ਕਰਕੇ ਜਾਂਚ ਕਰ ਰਹੀ ਹੈ ।

Exit mobile version