ਬਿਉਰੋ ਰਿਪੋਰਟ : ਮੋਹਾਲੀ ਵਿੱਚ ਟ੍ਰਿਪਲ ਕਤਲਤਾਂਡ ਵਿੱਚ ਸਾਫਟਵੇਅਰ ਇੰਜੀਨੀਅਰ ਸਤਬੀਰ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਪੁੱਤਰ ਦਾ ਸੰਗਰੂਰ ਦੇ ਪੰਧੇਰ ਪਿੰਡ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਕਤਲ ਦੀ ਵਾਰਦਾਤ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੂੰ ਪਤਨੀ ਅਤੇ ਪਤੀ ਦੀ ਲਾਸ਼ ਤਾਂ ਨਹਿਰ ਤੋਂ ਮਿਲ ਗਈ ਸੀ,ਪਰ 2 ਸਾਲ ਦੇ ਬੱਚੇ ਦੀ ਲਾਸ਼ ਸ਼ਨਿੱਚਰਵਾਰ ਰਾਤ ਨੂੰ ਮਿਲੀ,ਜਿਸ ਤੋਂ ਬਾਅਦ ਸਾਰਿਆਂ ਦਾ ਸਸਕਾਰ ਇਕੱਠੇ ਕੀਤਾ ਗਿਆ। ਇਸ ਮਾਮਲੇ ਵਿੱਚ ਮ੍ਰਿਤਕ ਦਾ ਭਰਾ 6 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ । ਪੁਲਿਸ ਉਸ ਦੇ ਸਾਥੀ ਰਾਮ ਸਵਰੂਪ ਨੂੰ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ ।
ਲਖਬੀਰ ਨੇ ਭਰਾ ਸਤਬੀਰ ਦੀ ਤਰਕੀ ਤੋਂ ਪਰੇਸ਼ਾਨ ਹੋਕੇ ਦੋਸਤਾਂ ਦੇ ਨਾਲ ਮਿਲ ਕੇ ਭਰਾ-ਭਾਬੀ ਅਤੇ ਭਤੀਜੇ ਦਾ ਕਤ ਲ ਕਰ ਦਿੱਤਾ ਸੀ । ਇਸ ਦੇ ਬਾਅਦ ਤਿੰਨੋ ਲਾਸ਼ਾਂ ਨਹਿਰ ਵਿੱਚ ਸੁੱਟ ਦਿੱਤੀਆਂ ਸਨ । ਪਿੰਡ ਦੇ ਸਾਬਕਾ ਸਰਪੰਚ ਦਲਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੇ ਬਾਅਦ ਪੂਰੇ ਪਿੰਡ ਵਿੱਚ ਸੋਕ ਦਾ ਮਾਹੌਲ ਹੈ । ਇੱਕ ਭਰਾ ਨੇ ਦੂਜੇ ਭਰਾ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ । ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੈ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ।
ਭਰਾ ਨੇ ਦੋਸਤ ਦੇ ਨਾਲ ਮਿਲਕੇ ਯੋਜਨਾ ਬਣਾਈ ਸੀ
ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਸਤਬੀਰ ਸਾਫਵੇਅਰ ਇੰਜੀਨੀਅਰ ਸੀ । ਘਰ ਵਿੱਚ ਬਜ਼ੁਰਗ ਮਾਪੇ,ਭੈਣ,ਭਰਾ,ਪਤਨੀ ਅਤੇ ਬੱਚਾ ਸੀ । ਉਹ 3 ਮਹੀਨੇ ਪਹਿਲਾਂ ਹੀ ਨਵੇਂ ਮਕਾਨ ਵਿੱਚ ਸ਼ਿਫਟ ਹੋਏ ਸਨ। ਤਿੰਨ ਮੰਜ਼ਿਲਾਂ ਘਰ ਵਿੱਚ ਸਾਰਾ ਪਰਿਵਾਰ ਰਹਿ ਰਿਹਾ ਸੀ ।
ਸਤਬੀਰ ਦੀ ਤਰਕੀ ਤੋਂ ਭਰਾ ਲਖਬੀਰ ਸਿੰਘ ਸੜ ਦਾ ਸੀ ਅਤੇ ਮਾਨਸਿਕ ਤਣਾਅ ਵਿੱਚ ਚੱਲ ਰਿਹਾ ਸੀ । ਲਖਬੀਰ ਛੋਟਾ-ਮੋਟਾ ਕੰਮ ਕਰਦਾ ਸੀ ਅਤੇ ਜ਼ਿਆਦਾ ਦੇਰ ਕਿਸੇ ਕੰਮ ਵਿੱਚ ਟਿਕਦਾ ਨਹੀਂ ਸੀ । ਨਾਲ ਹੀ ਨਸ਼ਾ ਕਰਨ ਦਾ ਵੀ ਆਦੀ ਸੀ ।
ਇਸ ਕਾਰਨ ਘਰ ਵਾਲੇ ਉਸ ਨੂੰ ਕੋਸਦੇ ਸਨ । ਇੱਕ ਮਹੀਨੇ ਪਹਿਲਾਂ ਮੋਬਾਇਲ ਖਰੀਦਨ ਨੂੰ ਲੈਕੇ ਉਸ ਦੇ ਭਰਾ ਦੇ ਨਾਲ ਟਕਰਾਰ ਹੋਈ ਸੀ । ਇਸ ਦੌਰਾਨ ਪਰਿਵਾਰ ਦੇ ਲੋਕਾਂ ਨੇ ਲਖਬੀਰ ਨੂੰ ਬੁਰੀ ਤਰ੍ਹਾਂ ਨਾਲ ਜਲੀਲ ਕੀਤਾ ਸੀ। ਉਧਰ ਉਹ ਭਰਾ ਦੀ ਤਰਕੀ ਤੋਂ ਵੀ ਪਰੇਸ਼ਾਨ ਸੀ ਇਸੇ ਵਜ੍ਹਾ ਨਾਲ ਉਸ ਨੇ ਦੋਸਤ ਰਾਮ ਸਵਰੂਪ ਨਾਲ ਮਿਲਕੇ ਤਿੰਨਾਂ ਦਾ ਕਤਲ ਕਰ ਦਿੱਤਾ ।
ਕਤਲ ਕਰਕੇ ਨਹਿਰ ਵਿੱਚ ਸੁੱਟਿਆ
ਲਖਬੀਰ ਨੇ 10 ਅਤੇ 11 ਅਕਤੂਬਰ ਦੀ ਰਾਤ ਨੂੰ ਆਪਣੇ ਸਾਥੀ ਰਾਮ ਸਵਰੂਪ ਦੇ ਨਾਲ ਮਿਲਕੇ ਭਰਾ ਸਤਬੀਰ ਅਤੇ ਭਾਬੀ ਦਾ ਕਤਲ ਕਰ ਦਿੱਤਾ ਸੀ । ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿੱਚ ਲੱਗੇ ਸੀਸੀਟੀਵੀ ਦੀ ਡੀਵੀਆਰ ਵੀ ਚੁੱਕ ਲਈ ਗਈ। ਜਿਸ ਨੂੰ ਬਰਬਾਦ ਕਰ ਦਿੱਤਾ ਗਿਆ ਸੀ । ਦੋਵਾਂ ਦੀ ਲਾਸ਼ ਨੂੰ ਉਨ੍ਹਾਂ ਨੇ ਰੋਪੜ ਦੇ ਕੋਲ ਨਹਿਰ ਵਿੱਚ ਸੁੱਟ ਦਿੱਤਾ ਸੀ । ਲਖਬੀਰ ਨੇ ਪੁੱਛ-ਗਿੱਛ ਵਿੱਚ ਦੱਸਿਆ ਕਿ ਉਸ ਦੇ ਭਤੀਜਾ ਅਬਦ ਨੂੰ ਨਹੀਂ ਮਾਰਨਾ ਚਾਹੁੰਦਾ ਸੀ । ਰਸਤੇ ਵਿੱਚ ਰਾਮ ਸਵਰੂਪ ਨੇ ਉਸ ਨੂੰ ਕਿਹਾ ਸੀ ਕਿ ਬੱਚੇ ਨੂੰ ਕੌਣ ਰੱਖੇਗਾ । ਇਸ ਲਈ ਉਸ ਨੇ 15 ਕਿਲੋਮੀਟਰ ਦੂਰ ਮੋਰਿੰਡਾ ਨਹਿਰ ਵਿੱਚ ਜ਼ਿੰਦਾ ਸੁੱਟ ਦਿੱਤਾ ।