The Khalas Tv Blog Punjab ਸੰਗਤ ਮੁੜ ਕਰ ਸਕੇਗੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਡੇਰਾ ਬਾਬਾ ਨਾਨਕ ਤੋਂ ਆਈ ਵੱਡੀ ਖ਼ਬਰ
Punjab

ਸੰਗਤ ਮੁੜ ਕਰ ਸਕੇਗੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਡੇਰਾ ਬਾਬਾ ਨਾਨਕ ਤੋਂ ਆਈ ਵੱਡੀ ਖ਼ਬਰ

 

‘ਦ ਖਾਲਸ ਬਿਊਰੋ:- ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।  ਇਸ ਮੌਕੇ ਦਰਸ਼ਨ ਕਰਨ ਪਹੁੰਚੀ ਸਿੱਖ ਸੰਗਤ ਨੇ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੰਦ ਕੀਤੇ ਲਾਂਘੇ ਨੂੰ ਮੁੜ ਖੋਲ ਦਿੱਤਾ ਜਾਵੇ ਤਾਂ ਜੋ ਗੁਰਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਹੋ ਸਕਣ।

 

ਹਾਲਾਂਕਿ ਪਾਕਿਸਤਾਨ ਸਰਕਾਰ ਨੇ ਤਾਂ ਲਾਂਘਾ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਦਾ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਬਾਹਾਂ ਖੋਲ ਕੇ ਸੁਆਗਤ ਕੀਤਾ ਅਤੇ ਭਾਰਤ ਸਰਕਾਰ ਨੂੰ ਵੀ ਲਾਂਘਾ ਖੋਲ੍ਹਣ ਦੀ ਅਪੀਲ ਵਾਰ-ਵਾਰ ਕੀਤੀ ਜਾ ਰਹੀ ਹੈ।

Exit mobile version