The Khalas Tv Blog Punjab ਸ਼ਿਵਸੈਨਾ ਆਗੂ ਥਾਪਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ! ਨਿਹੰਗਾਂ ਦੇ ਹਮਲੇ ਵਿੱਚ ਹੋਏ ਸਨ ਜ਼ਖਮੀ !
Punjab

ਸ਼ਿਵਸੈਨਾ ਆਗੂ ਥਾਪਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ! ਨਿਹੰਗਾਂ ਦੇ ਹਮਲੇ ਵਿੱਚ ਹੋਏ ਸਨ ਜ਼ਖਮੀ !

ਬਿਉਰੋ ਰਿਪੋਰਟ – ਸ਼ਿਵਸੈਨਾ ਪੰਜਾਬ ਦੇ ਆਗੂ ਸੰਦੀਪ ਗੋਰਾ ਥਾਪਰ ਨੂੰ ਲੁਧਿਆਣਾ ਦੇ DMC ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਕੁਝ ਨਿਹੰਗਾਂ ਨੇ ਥਾਪਰ ਤੇ ਜਾਨਲੇਵਾ ਹਮਲਾ ਕੀਤਾ ਸੀ। ਨਿਹੰਗਾਂ ਨੇ ਇਲਜ਼ਾਮ ਲਗਾਇਆ ਸੀ ਕਿ ਥਾਪਰ ਨੇ ਸਿੱਖਾਂ ਦੇ ਖਿਲਾਫ ਮਾੜੀਆਂ ਟਿੱਪਣੀਆਂ ਕੀਤੀਆਂ ਹਨ । ਇਲਜ਼ਾਮਾਂ ਮੁਤਾਬਿਕ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਨੂੰ ਲੈਕੇ ਉਨ੍ਹਾਂ ਨੇ ਇਤਰਾਜ਼ਯੋਗ ਗੱਲਾਂ ਬੋਲੀਆਂ ਸਨ,ਜਿਸ ਤੋਂ ਗੁੱਸੇ ਵਿੱਚ ਆਏ ਨਿਹੰਗਾਂ ਨੇ ਥਾਪੜ ‘ਤੇ ਹਮਲਾ ਕੀਤਾ ਸੀ ।

65 ਸਾਲ ਦੇ ਗੋਰਾ ਥਾਪਰ ਦੇ ਸਰੀਰ ‘ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ ਸਨ । ਕਈ ਥਾਵਾਂ ‘ਤੇ ਹੱਡੀਆਂ ਟੁੱਟੀ ਹੋਈਆਂ ਮਿਲਿਆ ਸਨ ਅਤੇ ਮਾਸਪੇਸ਼ੀਆਂ ਦੀ ਨੱਸਾਂ ਕੱਟ ਗਈਆਂ ਸਨ । ਸਿਰ ‘ਤੇ ਗਹਿਰੇ ਜ਼ਖਮ ਸਨ । ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ ।

8 ਦਿਨ ਵਿੱਚ ਹੋਈ ਰਿਕਵਰੀ

ਥਾਪਰ ਦਾ ਇਲਾਜ ਕਰਨ ਵਾਲੇ ਡਾਕਟਰ ਅਨੁਭਵ ਸ਼ਰਮਾ ਨੇ ਦੱਸਿਆ ਕਿ ਉਹ DMC ਵਿੱਚ ਆਰਥੋਪੇਡਿਕ ਸਰਜਨ ਹਨ । ਕੇਰਲ ਅਤੇ ਨਵੀਂ ਦਿੱਲੀ ਦੇ ਕਈ ਵੱਡੇ ਹਸਪਤਾਲਾਂ ਵਿੱਚ ਕੰਮ ਕਰ ਚੁੱਕੇ ਹਨ । ਡਾਕਟਰ ਅਨੁਭਵ ਨੇ ਦੱਸਿਆ ਕਿ ਸੰਦੀਪ ਥਾਪੜ ਨੇ ਜਿਸ ਤਰ੍ਹਾਂ 8 ਦਿਨਾਂ ਦੇ ਅੰਦਰ ਕਾਫੀ ਹੱਦ ਤੱਕ ਰਿਕਵਰੀ ਕੀਤੀ ਹੈ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ।ਥਾਪਰ ਦਾ 2 ਗੇੜ ਵਿੱਚ ਆਪਰੇਸ਼ਨ ਕੀਤਾ ਗਿਆ । ਉਨ੍ਹਾਂ ਦੀ ਜ਼ਿੰਦਗੀ ਅਤੇ ਅੰਗਾਂ ਨੂੰ ਖਤਰਾ ਸੀ । ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਜਿਸ ਤਰ੍ਹਾਂ ਰਿਕਵਰੀ ਕੀਤਾ ਹੈ ਉਹ ਕਿਸੇ ਕਮਾਲ ਤੋਂ ਘੱਟ ਨਹੀਂ ਹੈ । ਡਾਕਟਰ ਅਨੁਭਵ ਸ਼ਰਮਾ ਨੇ ਕਿਹਾ ਥਾਪੜ ਦੇ ਅੰਗ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ । ਫਿਲਹਾਲ ਉਨ੍ਹਾਂ ਨੂੰ ਅੱਗੇ ਵੀ ਆਬਜ਼ਰਵੇਸ਼ਨ ਵਿੱਚ ਰੱਖਿਆ ਜਾਵੇਗਾ ।

Exit mobile version