The Khalas Tv Blog India ਦਿੱਲੀ ‘ਚ ਲੱਗ ਰਹੀਆਂ ਨੇ ਮੁੜ ਪਾਬੰਦੀਆਂ
India

ਦਿੱਲੀ ‘ਚ ਲੱਗ ਰਹੀਆਂ ਨੇ ਮੁੜ ਪਾਬੰਦੀਆਂ

‘ ਦ ਖ਼ਾਲਸ ਬਿਊਰੋ : ਦਿੱਲੀ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਇਕੱਠਾਂ ’ਤੇ ਪਾਬੰਦੀ ਲਾਈ ਗਈ ਹੈ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (DDMA) ਨੇ ਦਿੱਲੀ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਹੁਕਮ ਦਿੱਤੇ ਹਨ ਕਿ ਕੌਮੀ ਰਾਜਧਾਨੀ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਇਕੱਠ ਨਾ ਹੋਣ ਦਿੱਤੇ ਜਾਣ।

ਦਰਅਸਸ, ਦਿੱਲੀ ਵਿੱਚ ਕਰੋਨਾ ਤੇ ਓਮੀਕਰੋਨ ਕੇਸ ਮੁੜ ਵਧਣ ਲੱਗ ਪਏ ਹਨ। ਡੀਡੀਐੱਮਏ ਨੇ ਕੌਮੀ ਰਾਜਧਾਨੀ ਇਲਾਕੇ ਵਿੱਚ ਸਮਾਜਿਕ, ਸਿਆਸੀ, ਧਾਰਮਿਕ ਤੇ ਸੱਭਿਆਚਾਰਕ ਇਕੱਠਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਦੌਰਾਨ ਰੈਸਤਰਾਂ ਅਤੇ ਬਾਰਾਂ ਵਿੱਚ 50 ਫੀਸਦ ਸਿਟਿੰਗ ਲਿਮਟ ਮੁੜ ਲਾਗੂ ਕਰ ਦਿੱਤੀ ਗਈ ਹੈ। ਵਿਆਹ ਸਮਾਗਮਾਂ ਵਿੱਚ 200 ਤੋਂ ਵਧ ਵਿਅਕਤੀ ਸ਼ਾਮਲ ਨਹੀਂ ਹੋ ਸਕਦੇ। ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।

Exit mobile version