The Khalas Tv Blog Khetibadi ਝੋਨੇ ਦੀ ਖ਼ਰੀਦ ਤੇ ਲਿਫਟਿੰਗ ਨੂੰ ਲੈ ਕੇ 13 ਨੂੰ ਸੜਕੀ ਆਵਾਜਾਈ ਠੱਪ, ਜਥੇਬੰਦੀਆਂ ਕਰਨਗੀਆਂ ਚੱਕਾ ਜਾਮ! 14 ਨੂੰ ਵੱਡਾ ਸੰਘਰਸ਼!
Khetibadi Punjab

ਝੋਨੇ ਦੀ ਖ਼ਰੀਦ ਤੇ ਲਿਫਟਿੰਗ ਨੂੰ ਲੈ ਕੇ 13 ਨੂੰ ਸੜਕੀ ਆਵਾਜਾਈ ਠੱਪ, ਜਥੇਬੰਦੀਆਂ ਕਰਨਗੀਆਂ ਚੱਕਾ ਜਾਮ! 14 ਨੂੰ ਵੱਡਾ ਸੰਘਰਸ਼!

ਬਿਉਰੋ ਰਿਪੋਰਟ: ਸੰਯੁਕਤ ਕਿਸਾਨ ਮੋਰਚਾ ਪੰਜਾਬ ਤੇ ਸਮੂਹ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ 13 ਅਕਤੂਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਦੀ ਸੜਕੀ ਆਵਾਜਾਈ ਪੂਰਨ ਤੌਰ ’ਤੇ ਬੰਦ ਕੀਤੀ ਜਾਵੇਗੀ ਅਤੇ 14 ਨੂੰ ਐਸਕੇਐਮ ਪੰਜਾਬ, ਅਹਿਰਿਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਇੰਡਸਟਰੀ ਯੂਨੀਅਨ, ਵਿਉਪਾਰ ਮੰਡਲ, ਲੇਬਰ ਯੂਨੀਅਨ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ ਕਰਕੇ ਸਾਰੇ ਵਰਗ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਣਗੇ।

ਇਸ ਸਬੰਧੀ ਅੱਜ ਚੰਡੀਗੜ੍ਹ ਕਿਸਾਨ ਭਵਨ ਵਿੱਚ ਐਸਕੇਐਮ ਪੰਜਾਬ ਵਲੋ ਸਾਂਝੇ ਰੂਪ ਵਿੱਚ ਐਸਕੇਐਮ ਪੰਜਾਬ ਦੀਆ ਜਥੇਬੰਦੀਆਂ, ਸ਼ੈਲਰ ਮਾਲਕ ਯੂਨੀਅਨ, ਅਹਿਰਿਤੀ ਯੂਨੀਅਨ ਬਲਬੀਰ ਸਿੰਘ ਰਾਜੇਵਾਲ, ਰਵਿੰਦਰ ਸਿੰਘ ਚੀਮਾ, ਤਰਸੇਮ ਸੈਣੀ, ਵਿਜੇ ਕਾਲੜਾ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਝੋਨੇ ਦੀ ਖਰੀਦ, ਲਿਫਟਿੰਗ, ਤੇ ਸਪੇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਪੰਜਾਬ ਦੀਆ ਮੰਡੀਆ ਨੂੰ ਖ਼ਤਮ ਕਰਨ ਵੱਲ ਇਸ਼ਾਰਾ ਕਰ ਰਹੀਆਂ ਹਨ 11 ਦਿਨ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ।

ਆਗੂਆਂ ਨੇ ਕਿਹਾ ਕਿ ਪੰਜਾਬ ਦੀਆ ਮੰਡੀਆ ਵਿੱਚ ਕਿਤੇ ਕਿਤੇ ਥੋੜੀ ਜਿਹੀ ਖਰੀਦ ਕੀਤੀ ਗਈ ਹੈ। ਅਹ੍ਰਿਤੀ ਐਸੋਸੀਏਸ਼ਨ ਵੱਲੋ ਲਿਫਟਿੰਗ ਨੂੰ ਲੈ ਕਿ ਚਿੰਤਾ ਪ੍ਰਗਟਾਈ, ਸ਼ੈਲਰ ਐਸੋਸੀਏਸ਼ਨ ਵੱਲੋਂ ਸਪੇਸ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਕਿ ਪੰਜਾਬ ਸਰਕਾਰ ਡੰਗ ਟਪਾਊ ਨੀਤੀ ਨਾਲ ਚੱਲ ਰਹੀ ਹੈ।

Exit mobile version