The Khalas Tv Blog Punjab 3 ਸਾਲ ਪਹਿਲਾਂ ਹੋਇਆ ਸੀ ਵਿਆਹ ! 2 ਸਾਲ ਦੀ ਸੀ ਧੀ ! ਕਿਸੇ ਹੋਰ ਦੀ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ
Punjab

3 ਸਾਲ ਪਹਿਲਾਂ ਹੋਇਆ ਸੀ ਵਿਆਹ ! 2 ਸਾਲ ਦੀ ਸੀ ਧੀ ! ਕਿਸੇ ਹੋਰ ਦੀ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ

ਲੁਧਿਆਣਾ : ਸਮਰਾਲਾ ਵਿੱਚ ਬਹੁਤ ਦੀ ਦਰਦਨਾਕ ਘਟਨਾ ਵਾਪਰੀ ਹੈ । ਰੋਪੜ ਨਹਿਰ ਦੇ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ । ਕਾਰ ਦੇ ਉੱਤੇ ਇੱਕ ਟਰਾਲਾ ਚੜ ਗਿਆ ਹਾਦਸਾ ਇਨ੍ਹਾਂ ਭਿਆਨਕ ਸੀ ਕੀ ਕਾਰ ਦੀ ਛੱਤ ਸਮੇਤ ਡਰਾਇਵਰ ਦੀ ਖੋਪੜੀ 10 ਫੁੱਟ ਦੂਰ ਜਾਕੇ ਡਿੱਗੀ। ਮੌਕੇ ‘ਤੇ ਹੀ ਡਰਾਇਵਰ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਸਮਰਾਲਾ ਦੇ ਪਿੰਡ ਮੁਸਕਾਬਾਦ ਦੇ ਰਹਿਣ ਵਾਲੇ 28 ਸਾਲ ਗੁਰਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ ।

ਪਿੰਡ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੋਰਾਹਾ ਵਿੱਚ ਆਪਣੇ ਨਿੱਜੀ ਕੰਮ ਦੇ ਲਈ ਗਿਆ ਸੀ । ਉਹ ਕਾਰ ਵਿੱਚ ਪਿੰਡ ਪਰਤ ਰਿਹਾ ਸੀ । ਪਾਲਮਾਜਰਾ ਦੇ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਡਰਾਈਵਰ ਨੇ ਓਵਰਟੇਕ ਕਰਦੇ ਸਮੇਂ ਟਰਾਲਾ ਸਿੱਧੇ ਗੁਰਵਿੰਦਰ ਸਿੰਘ ਦੀ ਕਾਰ ਦੇ ਉੱਤੇ ਚੜਾ ਦਿੱਤਾ । ਟਰਾਲਾ ਡਰਾਇਵਰ ਕਿਸੇ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਸਰਪੰਚ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਮੋਹਾਲੀ ਵਿੱਚ ਪ੍ਰਾਪਟੀ ਦਾ ਕੰਮ ਕਰਦਾ ਸੀ ।

3 ਸਾਲ ਪਹਿਲਾਂ ਹੋਇਆ ਸੀ ਵਿਆਹ

ਗੁਰਵਿੰਦਰ ਸਿੰਘ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਉਸ ਦੀ 2 ਸਾਲ ਦੀ ਬੱਚੀ ਵੀ ਸੀ । ਹਾਦਸੇ ਨੇ ਪਰਿਵਾਰ ਤੋਂ ਖੁਸ਼ੀਆਂ ਖੋਹ ਲਈਆਂ ਹਨ। ਬੱਚੀ ਦੇ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ ਹੈ । ਹਾਦਸੇ ਦੇ ਹਾਲਾਤਾਂ ਦੇ ਮੁਤਾਬਿਕ ਗੁਰਵਿੰਦਰ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ । ਕਿਉਂਕਿ ਉਸ ਦੀ ਕਾਰ ਬਿਲਕੁਲ ਨਹਿਰ ਦੀ ਰੇਲਿੰਗ ਦੇ ਨਾਲ ਲੱਗੀ ਹੋਈ ਸੀ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਦੋਂ ਤੇਜ਼ ਰਫਤਾਰ ਟਰਾਲਾ ਸਾਹਮਣੇ ਤੋਂ ਆਉਂਦਾ ਵਿਖਾਈ ਦਿੱਤਾ ਤਾਂ ਗੁਰਵਿੰਦਰ ਨੇ ਆਪਣੀ ਕਾਰ ਸੜਕ ਦੇ ਹੇਠਾਂ ਉਤਾਰ ਕੇ ਰੇਲਿੰਗ ਦੇ ਨਾਲ ਲੱਗਾ ਲਈ । ਇਸ ਦੇ ਬਾਵਜੂਦ ਟਰਾਲਾ ਸਿੱਧਾ ਕਾਰ ਦੇ ਉੱਤੇ ਚੜ ਗਿਆ ।

ਮੌਕੇ ਤੋਂ ਭਜਿਆ ਟ੍ਰਾਲੇ ਦਾ ਡਰਾਇਵਰ,ਕੇਸ ਦਰਜ

ਹਾਦਸੇ ਦੇ ਬਾਅਦ ਟਰਾਲੇ ਦਾ ਡਰਾਇਵਰ ਮੌਕੇ ਤੋਂ ਭੱਜ ਨਿਕਲਿਆ । ASI ਹਰਜਿੰਦਰ ਸਿੰਘ ਨੇ ਦੱਸਿਆ ਕਿ ਟਰਾਲਾ ਦੇ ਡਰਾਇਵਰ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਬਲਵੰਤ ਚੰਦ ਦੇ ਰੂਪ ਵਿੱਚ ਹੋਈ ਹੈ । ਟਰਾਲੇ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ । ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।

Exit mobile version