The Khalas Tv Blog Punjab ਪੰਜਾਬ ਦੇ ਇੱਕ ਪੂਰੇ ਪਰਿਵਾਰ ਨੇ ਨਹਿਰ ‘ਚ ਛਾਲ ਮਾਰੀ ! ਕਾਰਨ ਹੋਸ਼ ਉਡਾਉਣ ਵਾਲਾ !
Punjab

ਪੰਜਾਬ ਦੇ ਇੱਕ ਪੂਰੇ ਪਰਿਵਾਰ ਨੇ ਨਹਿਰ ‘ਚ ਛਾਲ ਮਾਰੀ ! ਕਾਰਨ ਹੋਸ਼ ਉਡਾਉਣ ਵਾਲਾ !

ਬਿਉਰੋ ਰਿਪੋਰਟ : ਸਮਾਣਾ ਵਿੱਚ ਦਿਲ ਨੂੰ ਹਿੱਲਾ ਦੇਣ ਵਾਲੀ ਘਟਨਾ ਸਾਹਮਣੇ ਜਿਸ ਨੇ ਵੀ ਸੁਣਿਆ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਪਰਿਵਾਰ ਦੇ 4 ਮੈਬਰਾਂ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ । ਇਸ ਘਟਨਾ ਵਿੱਚ ਮਾਂ-ਧੀ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ੍ਹ ਗਈ ਜਦਕਿ ਪਿਓ ਅਤੇ ਦੂਜੀ ਧੀ ਨੂੰ ਗੋਤਾਖੋਰਾਂ ਨੇ ਬੜੀ ਮਿਹਨਤ ਨਾਲ ਨਹਿਰ ਵਿੱਚੋ ਬਾਹਰ ਕੱਢਿਆ ।

ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਡ ਮਰੋੜੀ ਦੇ ਇੱਕ ਪਰਿਵਾਰ ਦੇ 4 ਮੈਂਬਰਾਂ ਵਿੱਚ ਪਤੀ ਚਰਨਾ ਰਾਮ,ਪਤਨੀ ਕੈਲੋ ਦੇਵੀ,ਧੀ ਜਸਲੀਨ ਕੌਰ ਅਤੇ ਦੂਜੀ ਧੀ ਜਸਮੀਨ ਕੌਰ ਸ਼ਾਮਲ ਸੀ । ਇੰਨਾਂ ਨੇ ਥੋੜ੍ਹੀ ਦੂਰ ਸਥਿਤ ਪਿੰਡ ਗੁਰਦਿਆਲਪੁਰ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ।

ਪਿਤਾ ਚਰਨਾ ਰਾਮ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਜਦਕਿ ਧੀ ਜੈਸਮੀਨ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਪਰਿਵਾਰ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ । ਫਿਲਹਾਲ ਪੁਲਿਸ ਪਿਤਾ ਚਰਨਾ ਰਾਮ ਅਤੇ ਧੀ ਜੈਸਮੀਨ ਦੇ ਹੋਸ਼ ਵਿੱਚ ਆਉਣ ਦੀ ਉਡੀਕ ਕਰ ਰਿਹਾ ਹੈ । ਜਿਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਆਪਣੀ ਜ਼ਿੰਦਗੀ ਖਤਮ ਕਰਨ ਦੇ ਲਈ ਪਰਿਵਾਰ ਨੇ ਇਹ ਕਦਮ ਕਿਉਂ ਚੁੱਕਿਆ ।

Exit mobile version