The Khalas Tv Blog India ਸਲਮਾਨ ਖ਼ਾਨ ਦੇ ਪਿਤਾ ਨੂੰ ਔਰਤ ਨੇ ਦਿੱਤੀ ਧਮਕੀ! “ਲਾਰੈਂਸ ਬਿਸ਼ਨੋਈ ਨੂੰ ਭੇਜਾਂ?”
India Manoranjan

ਸਲਮਾਨ ਖ਼ਾਨ ਦੇ ਪਿਤਾ ਨੂੰ ਔਰਤ ਨੇ ਦਿੱਤੀ ਧਮਕੀ! “ਲਾਰੈਂਸ ਬਿਸ਼ਨੋਈ ਨੂੰ ਭੇਜਾਂ?”

ਮੁੰਬਈ: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਉਸ ਦੇ ਗਲੈਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਹੋਈ ਸੀ। ਹੁਣ ਉਸ ਘਟਨਾ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਇੱਕ ਔਰਤ ਵੱਲੋਂ ਧਮਕੀ ਦਿੱਤੀ ਗਈ ਹੈ। 18 ਸਤੰਬਰ ਨੂੰ ਜਦੋਂ ਸਲੀਮ ਖਾਨ ਸਵੇਰ ਦੀ ਸੈਰ ਲਈ ਨਿਕਲੇ ਤਾਂ ਇਕ ਅਣਪਛਾਤੀ ਔਰਤ ਉਨ੍ਹਾਂ ਕੋਲ ਆਈ ਅਤੇ ਧਮਕੀ ਦਿੰਦਿਆਂ ਕਹਿਣ ਲੱਗੀ, ‘ਲਾਰੈਂਸ ਬਿਸ਼ਨੋਈ ਨੂੰ ਭੇਜਾਂ ਕਿਆ?’

ਇਹ ਘਟਨਾ ਬੀਤੇ ਕੱਲ੍ਹ 18 ਸਤੰਬਰ ਦੀ ਹੈ ਜਦੋਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਵੇਰ ਦੀ ਸੈਰ ਕਰਨ ਲਈ ਗਏ ਸਨ। ਇਸ ਦੌਰਾਨ ਸਕੂਟਰ ਸਵਾਰ ਔਰਤ ਸਲੀਮ ਖਾਨ ਕੋਲ ਪਹੁੰਚ ਗਈ ਅਤੇ ਉਨ੍ਹਾਂ ਨੂੰ ਧਮਕੀ ਦੇ ਕੇ ਭੱਜ ਗਈ। ਦਰਅਸਲ ਔਰਤ ਨੇ ਬੁਰਕਾ ਪਾਇਆ ਹੋਇਆ ਸੀ। ਫਿਲਹਾਲ ਇਸ ਔਰਤ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੀਸੀਟੀਵੀ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਇਕੱਲੀ ਨਹੀਂ ਸੀ। ਸਕੂਟਰ ’ਤੇ ਉਸ ਦੇ ਨਾਲ ਇੱਕ ਆਦਮੀ ਵੀ ਸਵਾਰ ਸੀ। ਦੋਵੇਂ ਸਕੂਟਰ ’ਤੇ ਬਾਂਦਰਾ ਦੇ ਬੈਂਡ ਸਟੈਂਡ ਇਲਾਕੇ ’ਚ ਆਏ ਸਨ। ਇਸ ਦੌਰਾਨ ਔਰਤ ਨੇ ਸਲੀਮ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ ਦਿੱਤੀ ਹੈ।

ਪੁਲਿਸ ਮੁਤਾਬਕ ਜਿੱਥੇ ਸਲੀਮ ਖਾਨ ਸਵੇਰ ਦੀ ਸੈਰ ਕਰ ਰਹੇ ਸਨ, ਪਿੱਛੇ ਤੋਂ ਸਕੂਟਰ ਸਵਾਰ ਦੋ ਵਿਅਕਤੀ ਆਏ। ਜਿਨ੍ਹਾਂ ਵਿੱਚੋਂ ਇੱਕ ਨੇ ਬੁਰਕਾ ਪਾਇਆ ਹੋਇਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਬੁਰਕਾ ਪਹਿਨਣ ਵਾਲਾ ਵਿਅਕਤੀ ਮਰਦ ਨਹੀਂ ਸਗੋਂ ਔਰਤ ਹੀ ਸੀ। ਜਿਵੇਂ ਹੀ ਸਕੂਟੀ ਸਲੀਮ ਖਾਨ ਕੋਲ ਰੁਕੀ ਤੇ ਸਲਮਾਨ ਖਾਨ ਦੇ ਪਿਤਾ ਨੂੰ ਧਮਕੀ ਦਿੱਤੀ। ਇਸ ਤੋਂ ਪਹਿਲਾਂ ਕਿ ਸਲੀਮ ਖਾਨ ਕੁਝ ਸਮਝ ਪਾਉਂਦੇ ਜਾਂ ਕਿਸੇ ਨੂੰ ਦੱਸਦੇ, ਦੋਵੇਂ ਵਿਅਕਤੀ ਭੱਜ ਗਏ।

Exit mobile version