ਬਿਉਰੋ ਰਿਪੋਰਟ – ਅਦਾਕਾਰ ਸੈਫ ਅਲੀ ਖਾਨ (SAIF ALI KHAN) ਦੇ ਘਰ ਵਿੱਚ ਵੜ ਕੇ ਹਮਲਾ ਕਰਨ ਵਾਲੇ ਸ਼ੱਕੀ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੇ ਵੱਲੋਂ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਪੁਲਿਸ ਮੁਤਾਬਿਕ ਹਮਲੇ ਦਾ ਸ਼ੱਕੀ CCTV ਵਿੱਚ ਬਾਂਦਰਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਜ਼ਰ ਆਇਆ ਸੀ। ਉਸ ਨੂੰ ਇਸੇ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ । ਸ਼ੱਕੀ 15 ਜਨਵਰੀ ਦੀ ਰਾਤ ਡੇਢ ਵਜੇ ਸੈਫ਼ ਦੇ ਘਰ 6ਵੀ ਮੰਜ਼ਿਲ ਤੋਂ ਹੇਠਾ ਉਤਰ ਦਾ ਵੇਖਿਆ ਸੀ ।
ਹਮਲੇ ਵਿੱਚ ਅਦਾਕਾਰ ਸੈਫ਼ ਅਲੀ ਖਾਨ ਦੇ ਗਲੇ,ਪਿੱਠ,ਹੱਥ ਅਤੇ ਪੈਰ ਵਿੱਚ 6 ਥਾਵਾਂ ‘ਤੇ ਚਾਕੂ ਮਾਰਿਆ ਗਿਆ ਸੀ,ਲੀਲਾਵਤੀ ਹਸਪਤਾਲ ਦੇ COO ਡਾਕਟਰ ਨੀਰਜ ਉਤਮਾਨ ਨੇ ਦੱਸਿਆ ਕਿ ਸੈਫ ਦੀ ਰੀੜ੍ਹ ਦੀ ਹੱਡੀ ਵਿੱਚ ਚਾਕੂ ਦਾ ਟੁਕੜਾ ਸੀ ਅਤੇ ਫਲੂਡ ਵੀ ਲੀਕ ਹੋ ਰਿਹਾ ਸੀ । ਸਰਜਰੀ ਕਰਕੇ ਇਸ ਨੂੰ ਕੱਢਿਆ ਗਿਆ,ਇਸ ਹਿੱਸੇ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ ਹੈ ।
ਇਹ ਵਾਰਦਾਤ ਸੈਫ-ਕਰੀਨਾ ਦੇ ਬੱਚੇ ਤੈਮੂਰ-ਜੇਹ ਦੇ ਕਮਰੇ ਦੀ ਹੈ । ਕਮਰੇ ਵਿੱਚ ਉਸ ਦੀ ਹਾਊਸ ਕੀਪਰ ਅਰਿਯਾਮਾ ਫਿਲਿਪ ਉਰਫ ਲੀਲਾ ਮੌਜੂਦ ਸੀ। ਜਿਸ ਨੂੰ ਸ਼ੱਕੀ ਸ਼ਖਸ ਨੇ ਫੜ ਲਿਆ ਉਸ ਨੇ ਜਿਵੇਂ ਹੀ ਚੀਕ ਮਾਰੀ ਸੁਣ ਕੇ ਸੈਫ਼ ਬੱਚਿਆ ਦੇ ਕਮਰੇ ਵਿੱਚ ਪਹੁੰਚ ਗਏ ਸੀ । ਸੈਫ਼ ਨੂੰ ਵੇਖ ਦੇ ਹੀ ਸ਼ੱਕੀ ਸ਼ਖਸ ਨੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਜਖਮੀ ਹੋਏ ਹਾਊਸਕੀਪਰ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ । ਸੈਫ ਅਲੀ ਖਾਨ ਦੀ ਮੇਡ ਨੇ ਦੱਸਿਆ ਮੁਲਜ਼ਮ ਨੇ ਅਦਾਕਾਰ ਕੋਲੋ 1 ਕਰੋੜ ਮੰਗੇ ਸਨ ।