The Khalas Tv Blog India ਕੜਿੱਕੀ ‘ਚ ਭਲਵਾਨ, ਪੋਸਟਮਾਰਟਮ ਦੀ ਰਿਪਰੋਟ ਨੇ ਕੀਤੇ ਦਿਲ ਦਹਿਲਾ ਦੇਣ ਵਾਲੇ ਖੁਲਾਸੇ
India

ਕੜਿੱਕੀ ‘ਚ ਭਲਵਾਨ, ਪੋਸਟਮਾਰਟਮ ਦੀ ਰਿਪਰੋਟ ਨੇ ਕੀਤੇ ਦਿਲ ਦਹਿਲਾ ਦੇਣ ਵਾਲੇ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਓਲੰਪੀਅਨ ਭਲਵਾਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਦਿੱਲੀ ਦੇ ਮਸ਼ਹੂਰ ਸ਼ਤਰਸਾਲ ਸਟੇਡਿਅਮ ਵਿੱਚ ਹੋਏ ਇਸ ਕਤਲ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਸਾਗਰ ਦੇ ਸ਼ਰੀਰ ਉੱਤੇ ਬਹੁਤ ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਹ ਜਖ਼ਮ ਇਕ ਤੋਂ 4 ਸੈਂਟੀਮੀਟਰ ਤੱਕ ਡੂੰਘੇ ਹਨ। ਹਾਲਾਤ ਇਹ ਹਨ ਕਿ ਜਿਸ ਹਥਿਆਰ ਨਾਲ ਸਾਗਰ ਨੂੰ ਜਖਮੀ ਕੀਤਾ ਗਿਆ ਸੀ ਉਸ ਨਾਲ ਹੱਡੀਆਂ ਤੱਕ ਨੁਕਸਾਨੀਆਂ ਗਈਆਂ ਹਨ। ਛਾਤੀ ਤੇ ਪਿੱਠ ਉੱਤੇ ਵੀ ਜਖਮ ਹਨ। ਡਾਕਟਰਾਂ ਨੇ ਵਿਸਰਾ ਤੇ ਖੂਨ ਜਾਂਚ ਲਈ ਸੈਂਪਲ ਭੇਜ ਦਿਤੇ ਹਨ।

ਜ਼ਿਕਰਯੋਗ ਹੈ ਕਿ ਸਾਗਰ ਧਨਖੜ ਨੂੰ 5 ਮਈ ਦੀ ਅੱਧੀ ਰਾਤ ਨੂੰ 2 ਵਜਕੇ 52 ਮਿੰਟ ਉੱਤੇ ਪਹਿਲਾਂ ਨੇੜੇ ਦੇ ਹਸਪਤਾਲ ਲਿਜਾਂਦਾ ਗਿਆ ਫਿਰ ਉਸਦੇ ਬਾਅਦ ਸਾਗਰ ਨੂੰ ਟਰਾਮਾ ਸੈਂਟਰ ਲਿਜਾਂਦਾ ਗਿਆ, ਜਿੱਥੇ ਉਸਦੀ ਸਵੇਰੇ 7.15 ਤੇ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਓਲੰਪੀਅਨ ਸੁਸ਼ੀਲ ਕੁਮਾਰ ਤੇ ਇਕ ਹੋਰ ਦੋਸ਼ੀ ਅਜੇ ਨੂੰ ਮੁੰਡਕਾ ਤੋਂ ਫੜਿਆ ਗਿਆ ਹੈ।

Exit mobile version