The Khalas Tv Blog Punjab SAD ਸੰਯੁਕਤ ਨੇ ਪੰਜਾਬ ਲੋਕਹਿੱਤ ਪਾਰਟੀ ਨਾਲ ਕੀਤਾ ਗੱਠਜੋੜ
Punjab

SAD ਸੰਯੁਕਤ ਨੇ ਪੰਜਾਬ ਲੋਕਹਿੱਤ ਪਾਰਟੀ ਨਾਲ ਕੀਤਾ ਗੱਠਜੋੜ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪੰਜਾਬ ਲੋਕਹਿੱਤ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮਲਕੀਤ ਸਿੰਘ ਬਿਰਮੀ ਦੀ ਪਾਰਟੀ ਦੇ ਨਾਲ ਸਾਂਝ ਪਾ ਲਈ ਹੈ। ਬਿਰਮੀ ਨੇ ਕਿਹਾ ਕਿ 2022 ਵਿੱਚ ਵੱਡੀ ਜਿੱਤ ਹਾਸਲ ਕਰਾਂਗੇ। ਬਿਰਮੀ ਨੇ ਲੋਕਾਂ ਨੂੰ ਪੰਜਾਬ ਦੇ ਵਿਕਾਸ ਲਈ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸੁਖਦੇਵ ਢੀਂਡਸਾ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਵਿੱਚ ਕੜਾ ਲਾਹੁਣ ਲਈ ਕਹਿਣ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਢੀਂਡਸਾ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਘਟਨਾ ਲਈ ਮੁਆਫੀ ਮੰਗਣ ਲਈ ਕਿਹਾ। ਢੀਂਡਸਾ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਜਾਣ ਦਾ ਹਾਲੇ ਤੱਕ ਕੋਈ ਇਰਾਦਾ ਨਹੀਂ ਹੈ।

Exit mobile version