The Khalas Tv Blog Khetibadi ਖਨੌਰੀ ਬਾਰਡਰ ਤੋਂ ਦੁਖ਼ਦਾਈ ਖ਼ਬਰ, ਸੜਕ ਹਾਦਸੇ ਵਿਚ ਕਿਸਾਨ ਦੀ ਗਈ ਜਾਨ
Khetibadi Punjab

ਖਨੌਰੀ ਬਾਰਡਰ ਤੋਂ ਦੁਖ਼ਦਾਈ ਖ਼ਬਰ, ਸੜਕ ਹਾਦਸੇ ਵਿਚ ਕਿਸਾਨ ਦੀ ਗਈ ਜਾਨ

ਖਨੌਰੀ ਬਾਰਡਰ ਤੋਂ ਇਕ ਹੋਰ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੈ ਇਕ ਕਿਸਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਕਾਲਾ ਵਜੋਂ ਹੋਈ ਹੈ। ਮ੍ਰਿਤਕ ਪਿੰਡ ਬਡਵਾਲਾ ਤਹਿ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ।

ਜਾਣਕਾਰੀ ਅਨੁਸਾਰ ਖਨੌਰੀ ਮੋਰਚੇ ਤੋਂ ਪੀ.ਜੀ.ਆਈ ਚੰਡੀਗੜ੍ਹ ਤੋਂ ਆਪਣੀ ਕਿਡਨੀਆਂ ਦੀ ਦਵਾਈ ਲੈ ਕੇ ਆ ਰਹੇ ਕਿਸਾਨ ਦਾ ਰਸਤੇ ਵਿੱਚ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਐਕਸੀਡੈਂਟ ਹੋ ਗਿਆ।

ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸੈਕਟਰ 16 ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਜਿਥੇ ਉਹਨਾਂ ਦੀ ਇਲਾਜ ਦੌਰਾਨ ਬੀਤੀ ਰਾਤ ਮੌਤ ਹੋ ਗਈ।

 

Exit mobile version