The Khalas Tv Blog Punjab ‘ਪੰਜਾਬੀ ਹੋ ਤਾਂ ਦਿੱਲੀ ਦੀ ਸਲਾਹ ਨਾਲ ਨਹੀਂ ਪੰਜਾਬ ਦੀ ਰੂਹ ਨੂੰ ਸਮਝ ਕੇ ਕੰਮ ਕਰੋ’; ਵੱਡੇ ਬਾਦਲ ਦਾ CM ਮਾਨ ਨੂੰ ਮਸ਼ਵਰਾ
Punjab

‘ਪੰਜਾਬੀ ਹੋ ਤਾਂ ਦਿੱਲੀ ਦੀ ਸਲਾਹ ਨਾਲ ਨਹੀਂ ਪੰਜਾਬ ਦੀ ਰੂਹ ਨੂੰ ਸਮਝ ਕੇ ਕੰਮ ਕਰੋ’; ਵੱਡੇ ਬਾਦਲ ਦਾ CM ਮਾਨ ਨੂੰ ਮਸ਼ਵਰਾ

SAD Leader Parkash Singh Badal advice to Chief Minister Bhagwant Mann

‘ਪੰਜਾਬੀ ਹੋ ਤਾਂ ਦਿੱਲੀ ਦੀ ਸਲਾਹ ਨਾਲ ਨਹੀਂ ਪੰਜਾਬ ਦੀ ਰੂਹ ਨੂੰ ਸਮਝ ਕੇ ਕੰਮ ਕਰੋ’; ਵੱਡੇ ਬਾਦਲ ਦੀ CM ਮਾਨ ਨੂੰ ਮਸ਼ਵਰਾ

ਚੰਡੀਗੜ੍ਹ:  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਰਪ੍ਰਸਤ ਪ੍ਰਕਾਸ਼  ਸਿੰਘ ਬਾਦਲ(Parkash Singh Badal) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Chief Minister Bhagwant Singh Mann) ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਸਲਾਹ ਦਿੰਦਿਆ ਕਿਹਾ ਕਿ ਕਿ ਉਹ ਪੰਜਾਬ ਦੇ ਜੰਮਪਲ ਹਨ, ਉਨ੍ਹਾਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਸਮਝ ਹੈ, ਇਸ ਕਰਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਵਾਲਿਆਂ ਦੀ ਸਲਾਹ ਨਾਲ ਪੰਜਾਬ ਨੂੰ ਨਾ ਚਲਾਉਣ ਸਗੋਂ ਉਹ ਪੰਜਾਬ ਦੀ ਰੂਹ ਨੂੰ ਸਮਝਦੇ ਹੋਏ ਸਰਕਾਰ ਚਲਾਉਣ।

ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਘਰ ਲੰਬੀ ਤੋਂ ਚੰਡੀਗੜ੍ਹ ਜਾਣ ਵੇਲੇ ਰੁਕੇ ਪਰ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹ ਰੱਖੜਾ ਦੇ ਘਰ ਦੇਰ ਰਾਤ ਤੱਕ ਰਹੇ। ਉਨ੍ਹਾਂ ਨੇ ਪਟਿਆਲਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵੀ ਕੀਤੀ। ਬਾਦਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਪੰਜਾਬ ਨੂੰ ਦਿੱਲੀ ਅਰਵਿੰਦ ਕੇਜਰੀਵਾਲ ਚਲਾ ਰਿਹਾ ਹੈ ਜਿਸ ਕਰ ਕੇ ਵੱਡੀ ਗਿਣਤੀ ਫ਼ੈਸਲੇ ਪੰਜਾਬ ਸਰਕਾਰ ਨੂੰ ਰੱਦ ਕਰਨੇ ਪੈਂਦੇ ਹਨ, ਕਿਉਂਕਿ ਕੇਜਰੀਵਾਲ ਨੂੰ ਪੰਜਾਬ ਦੀ ਸਮਝ ਨਹੀਂ ਹੈ, ਜਦਕਿ ਭਗਵੰਤ ਮਾਨ ਪੰਜਾਬੀਅਤ ਦੀ ਨਬਜ਼ ਪਛਾਣਦਾ ਹੈ।

ਇਸ ਕਰਕੇ ਦਿੱਲੀ ਤੋਂ ਲਏ ਜਾਂਦੇ ਫ਼ੈਸਲੇ ਉਹ ਪੰਜਾਬ ਵਿਚ ਲਾਗੂ ਨਾ ਕਰੇ ਕਿਉਂਕਿ ਇਨ੍ਹਾਂ ਫੈਸਲਿਆਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਿੱਤ ਦਿਨ ਧਮਕੀਆਂ, ਕਤਲ ਤੇ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਬੇਅਦਬੀ ਦੇ ਮਾਮਲੇ ਵਿਚ ਕਿਹਾ ਕਿ ਇਹ ਕੋਈ ਮੁੱਦਾ ਹੀ ਨਹੀਂ ਹੈ ਸਗੋਂ ਪੰਜਾਬ ਸਰਕਾਰ ਇਹ ਮੁੱਦਾ ਪੈਦਾ ਕਰਕੇ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਪਰ ਇਸ ਮੁੱਦੇ ਨਾਲ ਪੰਜਾਬ ਦੀ ‘ਆਪ’ ਸਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਵਿਗਾੜ ਸਕੇਗੀ।

Exit mobile version