The Khalas Tv Blog International ਇੱਕਲਾ ਯੂਕਰੇਨ ਨਹੀਂ ਪੂਰਾ ਯੂਰਪ ਰੂਸ ਦੇ ਨਿਸ਼ਾ ਨੇ ‘ਤੇ : ਜ਼ੇਲੇਂਸਕੀ
International

ਇੱਕਲਾ ਯੂਕਰੇਨ ਨਹੀਂ ਪੂਰਾ ਯੂਰਪ ਰੂਸ ਦੇ ਨਿਸ਼ਾ ਨੇ ‘ਤੇ : ਜ਼ੇਲੇਂਸਕੀ

ਦ ਖ਼ਾਲਸ ਬਿਊਰੋ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਰੂਸ ਦਾ ਹ ਮਲਾ ਸਿਰਫ ਯੂਕਰੇਨ ਤੱਕ ਸੀਮਤ ਨਹੀਂ ਹੈ, ਸਗੋਂ ਪੂਰਾ ਯੂਰਪ ਇਸ ਦੇ ਨਿਸ਼ਾਨੇ ‘ਤੇ ਹੈ। ਇਸ ਸਮੇਂ ਦੌਰਾਨ ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਰੂਸ ਦੇ ਊਰਜਾ ਉਤਪਾਦਾਂ ‘ਤੇ ਪੂਰੀ ਤਰ੍ਹਾਂ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਯੂਕਰੇਨ ਨੂੰ ਹੋਰ ਵਧੇਰੇ ਹਥਿ ਆਰਾਂ ਦੀ ਸਪਲਾਈ ਕਰਨ ਲਈ ਵੀ ਕਿਹਾ।

ਉਨ੍ਹਾਂ ਕਿਹਾ ਕਿ ਰੂਸ ਵੱਲੋਂ ਤਾਕਤ ਦੀ ਵਰਤੋਂ ਇੱਕ ਅਜਿਹੀ ਤਬਾਹੀ ਹੈ ਜੋ ਆਖਿਰਕਾਰ ਹਰ ਕਿਸੇ ਨੂੰ ਪ੍ਰਭਾਵਿਤ ਕਰੇਗੀ। ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਰੂਸੀ ਬਲਾਂ ਦੇ ਜੁਟਣ ਬਾਰੇ ਉਨ੍ਹਾਂ ਕਿਹਾ ਕਿ ਯੂਕਰੇਨ ਔਖੀ ਤੋਂ ਔਖੀ ਜੰਗ ਲਈ ਤਿਆਰ ਹੈ। ਉਨ੍ਹਾਂ ਕਿਹਾ, “ਇਹ ਲ ੜਾਈ ਮੁਸ਼ਕਿਲ ਹੋਵੇਗੀ। ਸਾਨੂੰ ਆਪਣੀ ਜਿੱਤ ਦਾ ਭਰੋਸਾ ਹੈ। ਅਸੀਂ ਲੜਾ ਈ ਗੇ ਨਾਲ-ਨਾਲ ਕੂਟਨੀਤਕ ਤਰੀਕਿਆਂ ਰਾਹੀਂ ਇਸ ਜੰਗ ਨੂੰ ਰੋਕਣ ਲਈ ਵੀ ਤਿਆਰ ਹਾਂ”।

Exit mobile version