The Khalas Tv Blog International ਇਰਾਨ ਨਾਲ ਰੂਸ ਦੇ ਸਬੰਧ ਮਜ਼ਬੂਤ ਹੋਣ ਨਾਲ ਅਮਰੀਕਾ ਨੂੰ ਕੀ ਨੁਕ ਸਾਨ ਹੋਵੇਗਾ !
International

ਇਰਾਨ ਨਾਲ ਰੂਸ ਦੇ ਸਬੰਧ ਮਜ਼ਬੂਤ ਹੋਣ ਨਾਲ ਅਮਰੀਕਾ ਨੂੰ ਕੀ ਨੁਕ ਸਾਨ ਹੋਵੇਗਾ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਰਾਨ ਦੇ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਚੇਅਰਮੈਨ ਅਲੀ ਸ਼ਮਖਾਨੀ ਨੇ ਕਿਹਾ ਹੈ ਕਿ ਇਰਾਨ ਨਾਲ ਰੂਸ ਦੇ ਮਜ਼ਬੂਤ ​​ਹੋਣ ਨਾਲ ਅਮਰੀਕਾ ਦੇ ਇਕਪਾਸੜ ਰਵੱਈਏ ‘ਤੇ ਲਗਾਮ ਲੱਗੇਗੀ। ਮੰਗਲਵਾਰ ਨੂੰ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੇ ਮਾਸਕੋ ਦੌਰੇ ਮੌਕੇ ਇਕ ਟਵੀਟ ਵਿੱਚ ਅਲੀ ਸ਼ਮਖਾਨੀ ਨੇ ਲਿਖਿਆ: “ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਰੂਸ ਦੇ ਨਾਲ ਇਰਾਨ ਦੇ ਸਹਿਯੋਗ ਨਾਲ ਅਮਰੀਕਾ ਆਪਣੀਆਂ ਇਕਪਾਸੜ ਨੀਤੀਆਂ ਨੂੰ ਕਮਜ਼ੋਰ ਹੁੰਦਾ ਦੇਖੇਗਾ।

ਇਬਰਾਹਿਮ ਰਇਸੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ ‘ਤੇ ਰੂਸ ਜਾ ਰਹੇ ਹਨ। ਰੂਸੀ ਰਾਸ਼ਟਰਪਤੀ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ 19 ਜਨਵਰੀ ਨੂੰ ਇਰਾਨੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।

Exit mobile version