‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਪਿਛਲੇ ਕੁੱਝ ਦਿਨਾਂ ਤੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸ ਵੱਲੋਂ ਭਿਆ ਨਕ ਲ ੜਾਈ ਅਤੇ ਹਵਾਈ ਬੰਬਾ ਰੀ ਜਾਰੀ ਹੈ। ਇਹ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸਦੀ ਆਬਾਦੀ ਲਗਭਗ 16 ਲੱਖ ਹੈ। ਰੂਸ ਨੇ ਅੱਜ ਮੁੜ ਖਾਰਕੀਵ ਵਿੱਚ ਵੱਡਾ ਹਮ ਲਾ ਕਰ ਦਿੱਤਾ ਹੈ। ਇਹ ਹਮ ਲਾ ਫ਼ਰੀਡਮ ਸੁਕੇਅਰ ਸਥਿਤ ਸਰਕਾਰੀ ਦਫ਼ਤਰਾਂ ਨੂੰ ਨਿਸ਼ਾ ਨਾ ਬਣਾਉਂਦਿਆਂ ਕੀਤਾ ਗਿਆ ਹੈ। ਯੂਕਰੇਨ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮਿਜ਼ਾ ਇਲ ਸਰਕਾਰੀ ਇਮਾਰਤ ਨਾਲ ਜਾ ਕੇ ਟਕਰਾ ਉਂਦੀ ਹੈ ਜਿਸ ਤੋਂ ਬਾਅਦ ਇੱਕ ਜ਼ੋਰ ਦਾਰ ਧਮਾ ਕਾ ਹੋਇਆ ਜਿਸ ਵਿੱਚ ਇਮਾਰਤਾਂ ਨੂੰ ਵੱਡਾ ਨੁਕ ਸਾਨ ਪਹੁੰਚਿਆ ਅਤੇ ਗੱਡੀਆਂ ਤੱਕ ਉੱ ਡ ਗਈਆਂ। ਹ ਮਲੇ ਤੋਂ ਬਾਅਦ ਵੀਡੀਓ ਵਿੱਚ ਸਿਟੀ ਸੁਕੇਅਰ ਦੇ ਕੋਲ ਸੜੀਆਂ ਹੋਈਆਂ ਗੱਡੀਆਂ ਅਤੇ ਮਲਬਾ ਦਿਸ ਰਿਹਾ ਹੈ। ਇਹ ਹਮ ਲਾ ਸਥਾਨਕ ਸਮੇਂ ਮੁਤਾਬਕ ਸਵੇਰੇ ਅੱਠ ਵਜੇ ਹੋਇਆ ਹੈ। ਹਾਲਾਂਕਿ ਹਾਲੇ ਤੱਕ ਹਮ ਲੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਦੂਜੇ ਪਾਸੇ ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਰੂਸ ਦੇ ਹਵਾਈ ਹਮ ਲਿਆਂ ਵਿੱਚ ਯੂਕਰੇਨ ਦੇ 70 ਫ਼ੌ ਜੀਆਂ ਦੀ ਮੌ ਤ ਹੋ ਗਈ ਹੈ। ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਹਮ ਲਾ ਸੁਮੀ ਖੇਤਰ ਦੇ ਓਖਤਰਕਾ ਵਿੱਚ ਹੋਇਆ ਸੀ, ਜੋ ਇਸ ਸਮੇਂ ਰੂਸੀ ਫੌ ਜਾਂ ਦੁਆਰਾ ਘੇਰਾ ਬੰਦੀ ਅਧੀਨ ਹੈ। ਰੂਸ ਦਾ ਹਵਾਈ ਹ ਮਲਾ ਯੂਕਰੇਨ ਦੇ ਫ਼ੌ ਜੀਆਂ ਦੇ ਠਿਕਾਣੇ ‘ਤੇ ਹੋਇਆ ਸੀ। ਸੁਮੀ ਖੇਤਰ ਦੇ ਸੂਬਾ ਪ੍ਰਸ਼ਾਸਨ ਦੇ ਮੁਖੀ ਦਮਿਤਰੋ ਜ਼ੇਵਿਤਸਕੀ ਦਾ ਕਹਿਣਾ ਹੈ ਕਿ ਇਸ ਹਮ ਲੇ ਵਿੱਚ ਇੱਕ ਯੂਕਰੇਨੀ ਫੌ ਜੀ ਯੂਨਿਟ ਤਬਾ ਹ ਹੋ ਗਈ ਹੈ ਅਤੇ ਬਚਾਅ ਕਰਤਾ ਅਤੇ ਵਲੰਟੀਅਰ ਮਲਬੇ ਵਿੱਚੋਂ ਲਾ ਸ਼ਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ। ਯੂਕਰੇਨ ਦੀ ਸੰਸਦ ਨੇ ਟਵੀਟ ਕਰਕੇ ਮਾਰੇ ਗਏ ਫ਼ੌ ਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਰੂਸੀ ਫ਼ੌ ਜੀਆਂ ਨੇ ਦੱਖਣੀ ਯੂਕਰੇਨ ਵਿੱਚ ਖੇਰਸਨ ਦੇ ਖੇਤਰੀ ਕੇਂਦਰ ਨੂੰ ਘੇਰ ਲਿਆ ਹੈ। ਇਹ ਜਾਣਕਾਰੀ ਉਸ ਇਲਾਕੇ ਤੋਂ ਆਈਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਇਹ ਇਲਾਕਾ ਰੂਸ ਦੇ ਕੰਟਰੋਲ ਵਾਲੇ ਕ੍ਰੀਮੀਆ ਦੇ ਨੇੜੇ ਹੈ। ਸੂਤਰਾਂ ਮੁਤਾਬਕ ਰੂਸੀ ਫੌ ਜਾਂ ਨੇ ਅੱਜ ਸਵੇਰੇ ਇਸ ਸ਼ਹਿਰ ‘ਤੇ ਜ਼ਮੀਨੀ ਕਾਰਵਾਈ ਕੀਤੀ। ਇਸ ਸ਼ਹਿਰ ਦੇ ਮੇਅਰ ਇਗੋਰ ਕੋਲੀਖਾਏਵ ਨੇ ਕਿਹਾ ਕਿ ਰੂਸੀ ਫੌ ਜ ਸ਼ਹਿਰ ‘ਚ ਦਾਖਲ ਹੋਣ ਵਾਲੇ ਇਲਾਕਿਆਂ ‘ਚ ਚੈਕ ਪੁਆਇੰਟ ਬਣਾ ਰਹੀ ਹੈ। ਹਰ ਪਾਸੇ ਰੂਸੀ ਫ਼ੌ ਜੀ ਅਤੇ ਸਾਜ਼ੋ-ਸਾਮਾਨ ਦਿਖਾਈ ਦੇ ਰਿਹਾ ਹੈ।