‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): –ਰੂਸ ਦੇ ਐਮਰਜੈਂਸੀ ਮੰਤਰੀ ਦੀ ਯੇਗਵੇਨੀ ਜਿਨੀਖੇਵ ਦੀ ਇਕ ਨਾਗਰਿਕ ਸੁਰੱਖਿਆ ਅਭਿਆਸ ਦੌਰਾਨ ਵਾਪਰੀ ਘਟਨਾ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਇਕ ਕੈਮਰਾਮੈਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਰੂਸੀ ਬ੍ਰਾਡਕਾਸਟਰ ਆਰਟੀ ਦੀ ਪ੍ਰਮੁੱਖ ਮਾਰਗਰੀਟਾ ਸਿਓਨਯਨ ਅਨੁਸਾਰ ਉਨ੍ਹਾਂ ਦਾ ਇੰਟਰਵਿਊ ਲੈਣ ਵਾਲਾ ਕੈਮਰਾਮੈਨ ਪਹਾੜੀ ਨਾਲ ਲੱਗ ਕੇ ਖੜ੍ਹਾ ਸੀ ਤੇ ਪੈਰ ਫਿਸਲਣ ਨਾਲ ਪਾਣੀ ਵਿਚ ਡਿਗ ਗਿਆ। ਜਿਨੀਖੇਵ ਨੇ ਵੀ ਪਿੱਛੇ ਛਾਲ ਮਾਰ ਦਿੱਤੀ ਤੇ ਕਿਸੇ ਤਿੱਖੀ ਪਹਾੜੀ ਨਾਲ ਟਕਰਾ ਕੇ ਮੌਤ ਹੋ ਗਈ।ਕੈਮਰਾਮੈਨ ਦੀ ਵੀ ਬਾਅਦ ਵਿੱਚ ਮੌਤ ਦੀ ਪੁਸ਼ਟੀ ਹੋਈ ਹੈ।